ਭਾਰਤ ‘ਚ ਲਾਂਚ ਹੋਇਆ 6,000mAh ਬੈਟਰੀ ਵਾਲਾ Tecno Pova 5G ਸਮਾਰਟਫੋਨ, ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨਸ

Tecno Pova 5G ਸਮਾਰਟਫੋਨ ਨੂੰ ਆਖਿਰਕਾਰ ਭਾਰਤੀ ਬਾਜ਼ਾਰ ‘ਚ ਲਾਂਚ ਕਰ ਦਿੱਤਾ ਗਿਆ ਹੈ ਅਤੇ ਇਸ ‘ਚ ਖਾਸ ਫੀਚਰ ਦੇ ਤੌਰ ‘ਤੇ 11GB ਰੈਮ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਲਾਂਚ ਹੋਣ ਵਾਲਾ ਇਹ ਕੰਪਨੀ ਦਾ ਪਹਿਲਾ 5G ਸਮਾਰਟਫੋਨ ਹੈ ਅਤੇ ਕਈ ਖਾਸ ਫੀਚਰਸ ਨਾਲ ਲੈਸ ਹੈ। ਇਸ ‘ਚ MediaTek Dimension 900 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ, ਜੋ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ-ਨਾਲ ਸ਼ਾਨਦਾਰ ਗੇਮਿੰਗ ਅਨੁਭਵ ਪ੍ਰਦਾਨ ਕਰੇਗਾ।

Tecno Pova 5G: ਕੀਮਤ ਅਤੇ ਉਪਲਬਧਤਾ
Tecno Pova 5G ਨੂੰ ਭਾਰਤੀ ਬਾਜ਼ਾਰ ‘ਚ ਸਿੰਗਲ ਸਟੋਰੇਜ ਵੇਰੀਐਂਟ ‘ਚ ਲਾਂਚ ਕੀਤਾ ਗਿਆ ਹੈ। ਇਸ ‘ਚ 8GB ਰੈਮ ਦੇ ਨਾਲ 128GB ਰੈਮ ਹੈ ਅਤੇ ਇਸ ਦੀ ਕੀਮਤ 19,999 ਰੁਪਏ ਹੈ। ਇਹ ਸਮਾਰਟਫੋਨ 14 ਫਰਵਰੀ ਤੋਂ ਅਮੇਜ਼ਨ ਇੰਡੀਆ ‘ਤੇ ਵਿਕਰੀ ਲਈ ਉਪਲਬਧ ਹੋਵੇਗਾ। ਇਸ ਨਾਲ ਯੂਜ਼ਰਸ ਨੂੰ ਲਾਂਚ ਆਫਰ ਦੇ ਤੌਰ ‘ਤੇ ਮੁਫਤ ਪਾਵਰ ਬੈਂਕ ਮਿਲੇਗਾ, ਜਿਸ ਦੀ ਕੀਮਤ 1,999 ਰੁਪਏ ਹੈ।