ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਵਿਚ ਦੋ ਹੋਰ ਟੀਮਾਂ ਨੂੰ ਸ਼ਾਮਲ ਕਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਈਪੀਐਲ ਦੀਆਂ ਦੋ ਨਵੀਆਂ ਟੀਮਾਂ ਲਈ 17 ਅਕਤੂਬਰ ਨੂੰ ਸੀਲਬੰਦ ਲਿਫ਼ਾਫ਼ੇ ਖੋਲ੍ਹਣ ਬਾਰੇ ਵਿਚਾਰ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਨਵੀਂ ਫਰੈਂਚਾਇਜ਼ੀ ਦੀ ਪਹਿਲੀ ਪਸੰਦ ਗੁਜਰਾਤ ਵਿਚ ਅਹਿਮਦਾਬਾਦ ਅਤੇ ਉੱਤਰ ਪ੍ਰਦੇਸ਼ ਵਿਚ ਲਖਨਊ ਹੈ।
ਬੀਸੀਸੀਆਈ ਪਹਿਲਾਂ ਹੀ ਦੱਸ ਚੁੱਕਾ ਹੈ ਕਿ ਦੋ ਟੀਮਾਂ ਖਰੀਦਣ ਲਈ 5 ਅਕਤੂਬਰ ਤੱਕ ਬੋਲੀ ਲਗਾਈ ਜਾ ਸਕਦੀ ਹੈ। ਇਹ ਬੋਲੀਆਂ ਇਕ ਸੀਲਬੰਦ ਲਿਫਾਫੇ ਵਿਚ ਜਮ੍ਹਾਂ ਕੀਤੀਆਂ ਜਾਣਗੀਆਂ। ਸੂਤਰਾਂ ਅਨੁਸਾਰ ਬੋਰਡ 17 ਅਕਤੂਬਰ ਨੂੰ ਬੋਲੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਹ ਬੋਲੀ ਸੀਲਬੰਦ ਲਿਫਾਫਿਆਂ ਵਿਚ ਹੋਵੇਗੀ।
ਟੀਵੀ ਪੰਜਾਬ ਬਿਊਰੋ