India’s Day 11 Schedule at 2024 Olympics: ਪੈਰਿਸ ਓਲੰਪਿਕ ਖੇਡਾਂ 2024 ਦੇ 10 ਦਿਨ ਬਾਅਦ ਵੀ ਭਾਰਤ ਨੂੰ ਹੁਣ ਤੱਕ ਸਿਰਫ਼ ਤਿੰਨ ਤਗ਼ਮੇ ਮਿਲੇ ਹਨ ਅਤੇ ਤਿੰਨੇ ਤਗ਼ਮੇ ਸਿਰਫ਼ ਨਿਸ਼ਾਨੇਬਾਜ਼ੀ ਵਿੱਚ ਹੀ ਆਏ ਹਨ। ਪਰ ਹੁਣ 11ਵੇਂ ਦਿਨ ਭਾਵ ਮੰਗਲਵਾਰ 6 ਅਗਸਤ ਨੂੰ ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ‘ਚ ਪਹੁੰਚ ਕੇ ਆਪਣਾ ਤਮਗਾ ਪੱਕਾ ਕਰ ਸਕਦੀ ਹੈ। ਮੰਗਲਵਾਰ ਨੂੰ ਸੈਮੀਫਾਈਨਲ ‘ਚ ਭਾਰਤ ਦਾ ਸਾਹਮਣਾ ਜਰਮਨੀ ਨਾਲ ਹੋਵੇਗਾ।
ਹਾਕੀ ਤੋਂ ਇਲਾਵਾ ਨੀਰਜ ਚੋਪੜਾ ਅਤੇ ਕਿਸ਼ੋਰ ਜੇਨਾ ਜੈਵਲਿਨ ਥਰੋਅ ਈਵੈਂਟ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਤੋਂ ਇਲਾਵਾ ਵਿਨੇਸ਼ ਫੋਗਾਟ ਕੁਸ਼ਤੀ ‘ਚ ਮੈਟ ‘ਤੇ ਉਤਰੇਗੀ ਜਦਕਿ ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਵੀ ਐਕਸ਼ਨ ‘ਚ ਨਜ਼ਰ ਆਵੇਗੀ। ਪੈਰਿਸ ਓਲੰਪਿਕ 2024 ਦੇ 11ਵੇਂ ਦਿਨ ਭਾਰਤ ਦਾ ਪੂਰਾ ਕਾਰਜਕ੍ਰਮ ਇਸ ਤਰ੍ਹਾਂ ਹੈ-
ਟੇਬਲ ਟੈਨਿਸ:
ਪੁਰਸ਼ ਟੀਮ (ਪ੍ਰੀ-ਕੁਆਰਟਰ-ਫਾਈਨਲ): ਭਾਰਤ (ਹਰਮੀਤ ਦੇਸਾਈ, ਸ਼ਰਤ ਕਮਲ ਅਤੇ ਮਾਨਵ ਠੱਕਰ) ਬਨਾਮ ਚੀਨ – ਦੁਪਹਿਰ 1.30 ਵਜੇ
ਅਥਲੈਟਿਕਸ:
ਪੁਰਸ਼ ਜੈਵਲਿਨ ਥਰੋਅ (ਯੋਗਤਾ): ਕਿਸ਼ੋਰ ਜੇਨਾ – ਦੁਪਹਿਰ 1.50 ਵਜੇ
ਪੁਰਸ਼ਾਂ ਦਾ ਜੈਵਲਿਨ ਥਰੋ (ਯੋਗਤਾ): ਨੀਰਜ ਚੋਪੜਾ – ਦੁਪਹਿਰ 3.20 ਵਜੇ
ਔਰਤਾਂ ਦੀ 400 ਮੀਟਰ (ਰੀਪੀਚ): ਕਿਰਨ ਪਹਿਲ – ਦੁਪਹਿਰ 2.50 ਵਜੇ
ਕੁਸ਼ਤੀ:
ਵਿਨੇਸ਼ ਫੋਗਾਟ (50 ਕਿਲੋ) ਬਨਾਮ ਯੂਈ ਸੁਸਾਕੀ (ਜਾਪਾਨ), ਪ੍ਰੀ ਕੁਆਰਟਰ ਫਾਈਨਲ – ਦੁਪਹਿਰ 2.30 ਵਜੇ
ਹਾਕੀ:
ਪੁਰਸ਼ਾਂ ਦਾ ਸੈਮੀਫਾਈਨਲ: ਭਾਰਤ ਬਨਾਮ ਜਰਮਨੀ – ਰਾਤ 10.30 ਵਜੇ।