Pineapple Juice Benefits: ਗਰਮੀਆਂ ਵਿੱਚ ਅਜਿਹੇ ਕਈ ਫਲ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਲੋਕ ਨਾ ਸਿਰਫ ਫਲਾਂ ਦਾ ਸੇਵਨ ਕਰਦੇ ਹਨ, ਸਗੋਂ ਇਸ ਦਾ ਜੂਸ ਵੀ ਪੀਂਦੇ ਹਨ। ਇਨ੍ਹਾਂ ‘ਚੋਂ ਇਕ ਅਜਿਹਾ ਫਲ ਹੈ ਜੋ ਕਈ ਗੁਣਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਇਸ ਨੂੰ ਸਿਹਤ ਦਾ ਖ਼ਜ਼ਾਨਾ ਵੀ ਕਿਹਾ ਜਾਂਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਸਰੀਰ ਨੂੰ ਕਈ ਪੋਸ਼ਕ ਤੱਤ ਮਿਲਦੇ ਹਨ। ਇਸ ਦੇ ਨਾਲ ਹੀ ਸਰੀਰ ਨੂੰ ਠੰਡਕ ਵੀ ਮਿਲਦੀ ਹੈ। ਦੱਸ ਦਈਏ ਕਿ ਇਸ ਚਮਤਕਾਰੀ ਫਲ ਦਾ ਨਾਂ ‘ਅਨਾਨਾਸ ‘ ਹੈ। ਅਨਾਨਾਸ ਦਾ ਫਲ ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਹੀ ਮਿਲਦਾ ਹੈ। ਇਹ ਵਿਟਾਮਿਨ ਸੀ ਦਾ ਇੱਕ ਚੰਗਾ ਸਰੋਤ ਹੈ, ਜੋ ਇਮਿਊਨਿਟੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਹ ਬੀਟਾ ਕੈਰੋਟੀਨ, ਫਾਸਫੋਰਸ, ਪੋਟਾਸ਼ੀਅਮ, ਫੋਲਿਕ ਐਸਿਡ, ਕੈਲਸ਼ੀਅਮ, ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ। ਆਓ ਜਾਣਦੇ ਹਾਂ ਇਸ ਚਮਤਕਾਰੀ ਫਲ ਦਾ ਜੂਸ ਪੀਣ ਦੇ ਫਾਇਦੇ।
ਪੇਟ ਦੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ : ਅਨਾਨਾਸ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਪੇਟ ਨੂੰ ਠੰਡਾ ਕਰਨ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਦਸਤ ਜਾਂ ਪੇਟ ਦਰਦ ਦੀ ਸਮੱਸਿਆ ਨਾਲ ਜੂਝ ਰਹੇ ਹੋ, ਤਾਂ ਅਨਾਨਾਸ ਦਾ ਜੂਸ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ। ਇਸ ਦਾ ਇੱਕ ਗਲਾਸ ਜੂਸ ਨਿਯਮਤ ਤੌਰ ‘ਤੇ ਪੀਣ ਨਾਲ ਬਲੋਟਿੰਗ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਹੱਡੀਆਂ ਹੋਣਗੀਆਂ ਮਜ਼ਬੂਤ : ਅਨਾਨਾਸ ਦੇ ਸੇਵਨ ਨਾਲ ਹੱਡੀਆਂ ਦੀਆਂ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ। ਜੇਕਰ ਤੁਸੀਂ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਅਨਾਨਾਸ ਦੇ ਜੂਸ ਦਾ ਸੇਵਨ ਕਰ ਸਕਦੇ ਹੋ। ਦੱਸ ਦੇਈਏ ਕਿ ਇਸ ਜੂਸ ‘ਚ ਕੈਲਸ਼ੀਅਮ, ਮੈਂਗਨੀਜ਼ ਜ਼ਿਆਦਾ ਹੁੰਦਾ ਹੈ, ਜੋ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।
ਦਿਲ ਦੀ ਸਿਹਤ ਲਈ ਫਾਇਦੇਮੰਦ: ਅਨਾਨਾਸ ਨੂੰ ਐਂਟੀਆਕਸੀਡੈਂਟ, ਵਿਟਾਮਿਨ ਸੀ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ, ਜੋ ਤੁਹਾਨੂੰ ਕਾਰਡੀਓਵੈਸਕੁਲਰ ਰੋਗ ਤੋਂ ਬਚਾਉਂਦਾ ਹੈ। ਅਜਿਹੇ ‘ਚ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਅਨਾਨਾਸ ਦਾ ਜੂਸ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਵੇਗਾ।
ਚਮੜੀ ਲਈ ਫਾਇਦੇਮੰਦ: ਚਮੜੀ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਅਨਾਨਾਸ ਦਾ ਜੂਸ ਬਹੁਤ ਵਧੀਆ ਵਿਕਲਪ ਹੈ। ਇਸ ਦੇ ਨਿਯਮਤ ਸੇਵਨ ਨਾਲ ਚਿਹਰੇ ‘ਤੇ ਮੁਹਾਸੇ ਅਤੇ ਦਾਗ-ਧੱਬਿਆਂ ਤੋਂ ਰਾਹਤ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ ਅਨਾਨਾਸ ਦੇ ਜੂਸ ‘ਚ ਮੌਜੂਦ ਪੋਸ਼ਕ ਤੱਤ ਚਮੜੀ ‘ਚੋਂ ਡੈੱਡ ਸੈੱਲਸ ਨੂੰ ਘੱਟ ਕਰਦੇ ਹਨ, ਜਿਸ ਨਾਲ ਚਮੜੀ ‘ਚ ਸੁਧਾਰ ਹੁੰਦਾ ਹੈ।
ਅੱਖਾਂ ਲਈ ਸਭ ਤੋਂ ਵਧੀਆ: ਅਨਾਨਾਸ ਦਾ ਜੂਸ ਵਿਟਾਮਿਨ ਏ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ ਕਾਰਨ ਇਹ ਅੱਖਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਕਾਰਗਰ ਮੰਨਿਆ ਜਾਂਦਾ ਹੈ। ਇਹ ਜੂਸ ਬੱਚਿਆਂ ਨੂੰ ਲਾਜ਼ਮੀ ਤੌਰ ‘ਤੇ ਪਿਲਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਘੱਟ ਉਮਰ ‘ਚ ਨਜ਼ਰ ਕਮਜ਼ੋਰ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।