ਨੀਦਰਲੈਂਡ ਨੇ ਜ਼ਿੰਬਾਬਵੇ ਨੂੰ 5 ਵਿਕਟਾਂ ਨਾਲ ਹਰਾ ਕੇ ਸੁਪਰ 12 ਦੌਰ ‘ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਸ ਦੌਰ ਵਿੱਚ ਇਹ ਉਸਦਾ ਚੌਥਾ ਮੈਚ ਸੀ। ਜ਼ਿੰਬਾਬਵੇ ਕੋਲ ਅੱਜ ਇਸ ਗਰੁੱਪ ਵਿੱਚ ਦੂਜੀ ਜਿੱਤ ਦਾ ਮੌਕਾ ਸੀ ਪਰ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਉਸ ਦਾ ਫੈਸਲਾ ਸਹੀ ਸਾਬਤ ਨਹੀਂ ਹੋਇਆ।
ਉਸ ਦੀ ਟੀਮ 20 ਓਵਰਾਂ ਵਿੱਚ ਸਿਰਫ਼ 117 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਉਸ ਲਈ ਸਟਾਰ ਬੱਲੇਬਾਜ਼ ਸਿਕੰਦਰ ਰਜ਼ਾ (40) ਅਤੇ ਸੀਨ ਵਿਲੀਅਮਜ਼ (28) ਨੇ ਯਕੀਨੀ ਤੌਰ ‘ਤੇ ਕੁਝ ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਉਸ ਦਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕ ਨੂੰ ਛੂਹ ਨਹੀਂ ਸਕਿਆ।
ਨੀਦਰਲੈਂਡ ਲਈ ਮੈਕਸ ਓਡਾਊਡ ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਟਾਮ ਕੂਪਰ (32) ਨੇ ਵੀ ਉਸ ਦਾ ਚੰਗਾ ਸਾਥ ਦਿੱਤਾ। ਦੋਵਾਂ ਬੱਲੇਬਾਜ਼ਾਂ ਨੇ ਦੂਜੀ ਵਿਕਟ ਲਈ 73 ਦੌੜਾਂ ਜੋੜ ਕੇ ਆਪਣੀ ਟੀਮ ਦੀ ਜਿੱਤ ਲਗਭਗ ਪੱਕੀ ਕਰ ਲਈ। ਟਾਪ ਕੂਪਰ ਦੇ ਆਊਟ ਹੋਣ ਤੋਂ ਬਾਅਦ ਨੀਦਰਲੈਂਡ ਨੇ ਜਲਦਬਾਜ਼ੀ ‘ਚ 4 ਵਿਕਟਾਂ ਗੁਆ ਦਿੱਤੀਆਂ ਪਰ ਮੈਚ ਨੂੰ ਹੱਥੋਂ ਨਹੀਂ ਨਿਕਲਣ ਦਿੱਤਾ।