ਅੱਜ-ਕੱਲ੍ਹ ਜ਼ਿਆਦਾ ਭਾਰ ਅਤੇ ਬੇਕਾਬੂ ਜੀਵਨ ਸ਼ੈਲੀ ਕਾਰਨ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਜੇਕਰ ਘਰ ਵਿੱਚ ਇੱਕ ਵਿਅਕਤੀ ਨੂੰ ਸ਼ੂਗਰ ਹੋ ਜਾਵੇ ਤਾਂ ਸਾਰਾ ਪਰਿਵਾਰ ਚਿੰਤਾ ਵਿੱਚ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਮਰੀਜ਼ਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਲੈ ਕੇ ਵਧੇਰੇ ਸਾਵਧਾਨੀ ਵਰਤਣੀ ਪੈਂਦੀ ਹੈ। ਮਰੀਜ਼ਾਂ ਨੂੰ ਮਠਿਆਈਆਂ ਖਾਣ ਤੋਂ ਦੂਰ ਰਹਿਣਾ ਪੈਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਸਭ ਤੋਂ ਮਿੱਠਾ ਫਲ ਅੰਜੀਰ ਸ਼ੂਗਰ ਦੇ ਰੋਗੀਆਂ ਲਈ ਰਾਮਬਾਣ ਸਾਬਤ ਹੋ ਰਿਹਾ ਹੈ। ਜੀ ਹਾਂ, ਮਿੱਠੇ ਹੋਣ ਦੇ ਬਾਵਜੂਦ ਅੰਜੀਰ ‘ਚ ਪਾਇਆ ਜਾਣ ਵਾਲਾ ਤੱਤ ਸ਼ੂਗਰ ਨੂੰ ਕੰਟਰੋਲ ਕਰਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ 63% ਸ਼ੂਗਰ ਦੇ ਬਾਵਜੂਦ ਰਾਮਬਾਣ
ਅੰਜੀਰ ਵਿੱਚ 63% ਸ਼ੂਗਰ ਪਾਈ ਜਾਂਦੀ ਹੈ। ਇਸ ਦੇ ਬਾਵਜੂਦ ਅੰਜੀਰ ‘ਚ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਲੋਕ ਇਸ ਦਾ ਸੇਵਨ ਡਾਕਟਰ ਦੀ ਸਲਾਹ ‘ਤੇ ਕਰਦੇ ਹਨ। ਤਿੰਨ-ਚਾਰ ਅੰਜੀਰ ਦੇ ਫਲਾਂ ਨੂੰ ਰਾਤ ਭਰ ਪਾਣੀ ਵਿੱਚ ਭਿੱਜਣ ਲਈ ਛੱਡ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਸਵੇਰੇ ਇਸ ਨੂੰ ਚਬਾਓ ਅਤੇ ਪਾਣੀ ਪੀਓ।