ਪਪੀਤਾ ਸਿਹਤ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਪਪੀਤੇ ਵਿੱਚ ਮੈਗਨੀਸ਼ੀਅਮ, ਪੋਟਾਸ਼ੀਅਮ, ਪ੍ਰੋਟੀਨ ਅਤੇ ਕੈਰੋਟੀਨ ਡਾਇਟਰੀ ਫਾਈਬਰ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕਾਂ ਲਈ ਪਪੀਤਾ ਜ਼ਹਿਰ ਵਾਂਗ ਹੁੰਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੇ ਲੋਕਾਂ ਨੂੰ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਪੇਟ ਦੀਆਂ ਸਮੱਸਿਆਵਾਂ — ਇਸ ਨਾਲ ਗੈਸ, ਦਰਦ, ਪੇਟ ‘ਚ ਜਲਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਕਬਜ਼ ਲਈ ਬਹੁਤ ਵਧੀਆ ਹੋ ਸਕਦਾ ਹੈ ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਖਰਾਬ ਹੋ ਸਕਦਾ ਹੈ। ਇਸ ਵਿਚ ਫਾਈਬਰ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਦਸਤ ਦੀ ਸਮੱਸਿਆ ਹੋ ਸਕਦੀ ਹੈ।
ਦਿਲ ਦੀ ਧੜਕਣ ਹੌਲੀ- ਜੇਕਰ ਤੁਸੀਂ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਪੀੜਤ ਹੋ ਤਾਂ ਪਪੀਤੇ ਦਾ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰੋ। ਇਹ ਤੁਹਾਡੇ ਦਿਲ ਦੀ ਧੜਕਣ ਨੂੰ ਹੌਲੀ ਕਰ ਸਕਦਾ ਹੈ।
ਬੀਪੀ ਦੇ ਮਰੀਜ਼ਾਂ ਨੂੰ ਚਾਹੀਦਾ ਹੈ ਪਰਹੇਜ਼— ਜੋ ਲੋਕ ਬੀਪੀ ਦੀ ਦਵਾਈ ਖਾਂਦੇ ਹਨ ਉਨ੍ਹਾਂ ਨੂੰ ਪਪੀਤੇ ਦਾ ਸੇਵਨ ਜ਼ਿਆਦਾ ਨਹੀਂ ਕਰਨਾ ਚਾਹੀਦਾ। ਇਸ ਨਾਲ ਬਲੱਡ ਸ਼ੂਗਰ ਲੈਵਲ ‘ਚ ਗਿਰਾਵਟ ਆ ਸਕਦੀ ਹੈ।
ਚਮੜੀ ਦੀ ਐਲਰਜੀ- ਜਿਨ੍ਹਾਂ ਨੂੰ ਐਲਰਜੀ ਹੈ ਉਨ੍ਹਾਂ ਲਈ ਇਹ ਨੁਕਸਾਨਦੇਹ ਹੈ। ਇਸ ਨਾਲ ਚਮੜੀ ‘ਤੇ ਧੱਫੜ ਅਤੇ ਜਲਣ ਹੋ ਸਕਦੀ ਹੈ।
ਗਰਭ ਅਵਸਥਾ ਵਿੱਚ ਨੁਕਸਾਨਦੇਹ- ਪਪੀਤੇ ਦੇ ਬੀਜ, ਜੜ੍ਹ ਅਤੇ ਪੱਤਿਆਂ ਦਾ ਅਰਕ ਭਰੂਣ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪਪੀਤੇ ਵਿੱਚ ਕੁਝ ਐਨਜ਼ਾਈਮ ਹੁੰਦੇ ਹਨ, ਜੋ ਬੱਚੇਦਾਨੀ ਦੇ ਸੁੰਗੜਨ ਦਾ ਕਾਰਨ ਬਣ ਸਕਦੇ ਹਨ। ਪਪੀਤੇ ਵਿਚ ਮੌਜੂਦ ਪਪੇਨ ਤੱਤ ਸਰੀਰ ਦੀ ਕੁਝ ਝਿੱਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।