Benefits of Pomegranate Juice: ਸਰੀਰ ਨੂੰ ਮਜ਼ਬੂਤ ਅਤੇ ਫਿੱਟ ਰੱਖਣ ਲਈ ਅਨਾਰ ਦਾ ਜੂਸ ਪੀਣਾ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਅਨਾਰ ਵਿੱਚ ਪੌਸ਼ਟਿਕ ਤੱਤਾਂ ਦਾ ਬਹੁਤ ਵੱਡਾ ਖਜ਼ਾਨਾ ਹੁੰਦਾ ਹੈ ਅਤੇ ਅਨਾਰ ਦਾ ਰਸ ਦਿਨ ਦੀ ਸ਼ੁਰੂਆਤ ਕਰਨ ਲਈ ਬਹੁਤ ਵਧੀਆ ਮੰਨਿਆ ਜਾ ਸਕਦਾ ਹੈ। ਅਨਾਰ ਦਾ ਜੂਸ ਪੁਰਸ਼ਾਂ ਲਈ ਚਮਤਕਾਰੀ ਮੰਨਿਆ ਜਾਂਦਾ ਹੈ, ਕਿਉਂਕਿ ਇਸ ਜੂਸ ਨੂੰ ਰੋਜ਼ਾਨਾ ਪੀਣ ਨਾਲ ਪ੍ਰਜਨਨ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ। ਕਈ ਅਧਿਐਨਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਅਨਾਰ ਦਾ ਜੂਸ ਜਿਨਸੀ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਕਾਰਗਰ ਸਾਬਤ ਹੋ ਸਕਦਾ ਹੈ। ਇਹ ਸੁਆਦੀ ਜੂਸ ਚਮੜੀ ਦੀ ਸਿਹਤ ਲਈ ਵੀ ਲਾਜਵਾਬ ਹੈ ਅਤੇ ਇਸ ਨੂੰ ਪੀਣ ਨਾਲ ਚਮੜੀ ਨੂੰ ਇਕ ਵੱਖਰੀ ਹੀ ਚਮਕ ਮਿਲਦੀ ਹੈ।
ਰਿਪੋਰਟ ਮੁਤਾਬਕ ਅਨਾਰ ਦਾ ਜੂਸ ਵਿਟਾਮਿਨ ਸੀ, ਵਿਟਾਮਿਨ ਕੇ, ਫਾਈਬਰ, ਪੋਟਾਸ਼ੀਅਮ, ਐਂਟੀਆਕਸੀਡੈਂਟ, ਫੋਲੇਟ, ਮੈਗਨੀਸ਼ੀਅਮ, ਫਾਸਫੋਰਸ, ਆਇਰਨ, ਕੈਲਸ਼ੀਅਮ ਅਤੇ ਪ੍ਰੋਟੀਨ ਸਮੇਤ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਨ੍ਹਾਂ ਪੋਸ਼ਕ ਤੱਤਾਂ ਕਾਰਨ ਅਨਾਰ ਦਾ ਜੂਸ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅਨਾਰ ਪੌਲੀਫੇਨੌਲ ਨਾਲ ਭਰਪੂਰ ਹੁੰਦਾ ਹੈ, ਜੋ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੁੰਦੇ ਹਨ। ਇਹ ਐਂਟੀਆਕਸੀਡੈਂਟ ਫ੍ਰੀ ਰੈਡੀਕਲਸ ਨੂੰ ਬੇਅਸਰ ਕਰਦੇ ਹਨ ਅਤੇ ਸਰੀਰ ਨੂੰ ਨੁਕਸਾਨ ਤੋਂ ਬਚਾਉਂਦੇ ਹਨ। ਅਨਾਰ ‘ਚ ਮੈਗਨੀਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦਾ ਹੈ।
ਅਨਾਰ ਪ੍ਰੋਸਟੇਟ ਕੈਂਸਰ ਦੇ ਇਲਾਜ ਅਤੇ ਰੋਕਥਾਮ ਵਿੱਚ ਮਦਦ ਕਰ ਸਕਦਾ ਹੈ। 2014 ਦੇ ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਅਨਾਰ ਵਿੱਚ ਮੌਜੂਦ ਪੋਲੀਫੇਨੋਲ ਪ੍ਰੋਸਟੇਟ ਕੈਂਸਰ ਨਾਲ ਸਬੰਧਤ ਕੈਂਸਰ ਸੈੱਲਾਂ ਦੇ ਵਾਧੇ ਨੂੰ ਰੋਕ ਸਕਦਾ ਹੈ। ਅਨਾਰ ਵਿੱਚ ਮੌਜੂਦ ਮਿਸ਼ਰਣ ਛਾਤੀ, ਫੇਫੜਿਆਂ ਅਤੇ ਚਮੜੀ ਦੇ ਕੈਂਸਰ ਨੂੰ ਰੋਕਣ ਵਿੱਚ ਵੀ ਮਦਦ ਕਰ ਸਕਦੇ ਹਨ। ਅਨਾਰ ਦੇ ਜੂਸ ਵਿੱਚ ਮੌਜੂਦ ਕੁਝ ਤੱਤ ਅਲਜ਼ਾਈਮਰ ਰੋਗ ਤੋਂ ਬਚਾਉਣ ਵਿੱਚ ਕਾਰਗਰ ਸਾਬਤ ਹੋ ਸਕਦੇ ਹਨ। ਅਨਾਰ ਦਾ ਜੂਸ ਦਿਮਾਗ ਦੀ ਕਾਰਜ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿਚ ਬਹੁਤ ਫਾਇਦੇਮੰਦ ਹੋ ਸਕਦਾ ਹੈ। ਕੁਝ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਅਨਾਰ ਦਾ ਜੂਸ ਪੀਣ ਨਾਲ ਯਾਦਦਾਸ਼ਤ ਵੀ ਵਧ ਸਕਦੀ ਹੈ।
ਅਨਾਰ ਦਾ ਜੂਸ ਪੀਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਅਨਾਰ ਦੇ ਜੂਸ ਵਿੱਚ ਮੌਜੂਦ ਕੁਝ ਤੱਤ ਗਠੀਏ ਤੋਂ ਬਚਾਅ ਵਿੱਚ ਮਦਦਗਾਰ ਹੋ ਸਕਦੇ ਹਨ। ਅਨਾਰ ਦਾ ਜੂਸ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ ਅਤੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ। ਕੋਲੈਸਟ੍ਰੋਲ ਦੇ ਮਰੀਜ਼ਾਂ ਲਈ ਵੀ ਇਸ ਜੂਸ ਨੂੰ ਫਾਇਦੇਮੰਦ ਮੰਨਿਆ ਜਾ ਸਕਦਾ ਹੈ। ਕਈ ਖੋਜਾਂ ਵਿੱਚ ਅਨਾਰ ਨੂੰ ਜਿਨਸੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ। ਇਸ ਨਾਲ ਬਾਂਝਪਨ ਤੋਂ ਰਾਹਤ ਮਿਲ ਸਕਦੀ ਹੈ। ਅਨਾਰ ਦਾ ਜੂਸ ਰੋਜ਼ਾਨਾ ਪੀਤਾ ਜਾ ਸਕਦਾ ਹੈ, ਪਰ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ, ਉਨ੍ਹਾਂ ਨੂੰ ਇਸ ਜੂਸ ਨੂੰ ਪੀਣ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਡਾਇਟੀਸ਼ੀਅਨ ਦੀ ਸਲਾਹ ਲੈਣੀ ਚਾਹੀਦੀ ਹੈ।