ਜਲੰਧਰ- ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਚ ਬੰਦ ਪੰਜਾਬ ਦੇ ਦੋ ਵੱਡੇ ਸਿਆਸਤਦਾਨਾ ਦੀ ਜਾਨ ਨੂੰ ਖਤਰਾ ਹੈ ।ਇਹ ਨੇਤਾ ਹਨ ਅਕਾਲੀ ਦਲ ਦੇ ਬਿਕਰਮ ਮਜੀਠੀਆ ਅਤੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ।ਦਰਅਸਲ ਇਸੇ ਜੇਲ੍ਹ ਚ ਬੰਦ ਡ੍ਰਗ ਤਸਕਰ ਜਗਦੀਸ਼ ਭੋਲਾ ਦੀ ਬੈਰਕ ਦੀ ਜਦੋਂ ਬੀਤੇ ਕੱਲ੍ਹ ਤਲਾਸ਼ੀ ਲਈ ਗਈ ਤਾਂ ਉਸ ਤੋਂ ਮੋਬਾਇਲ ਅਤੇ ਇਕ ਚਾਰਜਰ ਬਰਾਮਦ ਹੋਇਆ । ਦੋਹਾਂ ਚੀਜਾਂ ਨੂੰ ਬੜੀ ਹੀ ਚਲਾਕੀ ਨਾਲ ਬੈਰਕ ਚ ਲੁਕੋ ਕੇ ਰਖਿਆ ਗਿਆ ਸੀ ।
ਬਿਕਰਮ ਮਜੀਠੀਆ ਅਤੇ ਜਗਦੀਸ਼ ਭੌਲਾ ਦੋਹੇਂ ਇਕੋ ਹੀ ਕੇਸ ਚ ਪਟਿਆਲਾ ਜੇਲ੍ਹ ਚ ਬੰਦ ਹਨ । ਦੋਹਾਂ ‘ਤੇ ਨਸ਼ਾ ਤਕਸਰੀ ਦੇ ਇਲਜ਼ਾਮ ਹਨ । ਜਗਦੀਸ਼ ਭੋਲਾ ਦੇ ਬਿਆਨ ‘ਤੇ ਹੀ ਬਿਕਰਮ ਮਜੀਠੀਆ ਖਿਲਾਫ ਡ੍ਰਗ ਤਕਸਰੀ ਦੀ ਜਾਂਚ ਸ਼ੁਰੂ ਹੋਈ ਸੀ ।ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਇਸ ਗੱਲ ਦਾ ਦਾਅਵਾ ਕਰ ਚੁੱਕੇ ਹਨ ਕਿ ਪੰਜਾਬ ਦੀਆਂ ਜੇਲ੍ਹਾਂ ਸੁਰੱਖਿਅਤ ਹਨ ਅਤੇ ਇਨ੍ਹਾਂ ਚ ਕਿਸੇ ਨੂੰ ਵੀ.ਆਈ.ਪੀ ਸੂਵਿਧਾ ਨਹੀਂ ਦਿੱਤੀ ਜਾ ਰਹੀ ਹੈ ।ਪਰ ਬੀਤੇ ਦਿਨੀ ਹੋਈ ਬਰਾਮਦਗੀ ਨੇ ਸਰਕਾਰ ਦੇ ਦਾਅਵਿਆਂ ਅਤੇ ਜੇਲ੍ਹ ਦੀ ਸੁੱਰਖਿਆ ਪ੍ਰਣਾਲੀ ਦੀ ਪੋਲ ਖੋਲ ਦਿੱਤੀ ਹੈ ।
ਵੱਡੀ ਸੁਰੱਖਿਆ ਪ੍ਰਣਾਲੀ ਅਤੇ ਘੇਰਾ ਤੋੜ ਕੇ ਜੇ ਕਿਸੇ ਕੈਦੀ ਦੀ ਬੈਰਕ ਚ ਮੋਬਾਇਲ ਅਤੇ ਚਾਰਜਰ ਜਾ ਸਕਦਾ ਹੈ ਤਾਂ ਕੋਈ ਹਥਿਆਰ ਜੇਲ੍ਹ ਚ ਪਹੁੰਚਨਾ ਵੀ ਕੋਈ ਬਹੁਤ ਮੁਸ਼ਿਕਲ ਨਹੀਂ ਜਾਪਦਾ । ਚੰਦ ਪੈਸਿਆਂ ਦੀ ਖਾਤਿਰ ਜੇਲ੍ਹ ਦੀ ਗਾਰਦ ਪਿਛਲੇ ਕਈ ਸਾਲਾਂ ਤੋਂ ਕੈਦੀਆਂ ਦੀ ਸੇਵਾ ਕਰਦੀ ਆ ਰਹੀ ਹੈ ।