ਸਲਮਾਨ ਖਾਨ ਦੀ ਸੁਰੱਖਿਆ ‘ਚ ਹੋ ਸਕਦਾ ਵਾਧਾ, ਅਦਾਕਾਰ ਨੂੰ ਲਗਾਤਾਰ ਮਿਲ ਰਹੀਆਂ ਹਨ ਧ.ਮਕੀਆਂ

ਡੈਸਕ- ਸਲਮਾਨ ਖਾਨ ਨੂੰ ਧਮਕੀ ਦੇਣ ਵਾਲੀ ਇਕ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਮੁੰਬਈ ਪੁਲਿਸ ਅਲਰਟ ਹੋ ਗਈ ਹੈ ਅਤੇ ਅਭਿਨੇਤਾ ਦੇ ਸੁਰੱਖਿਆ ਪ੍ਰਬੰਧਾਂ ਦੀ ਮੁੜ ਸਮੀਖਿਆ ਕੀਤੀ ਗਈ ਹੈ। ਗੈਂ.ਗਸਟਰ ਦੀ ਧਮਕੀ ਤੋਂ ਬਾਅਦ ਸਲਮਾਨ ਨੂੰ ਮੁੰਬਈ ਪੁਲਿਸ ਨੇ ਪਹਿਲਾਂ ਹੀ ਵਾਈ-ਪਲੱਸ ਸੁਰੱਖਿਆ ਦਿੱਤੀ ਹੋਈ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਦਾਕਾਰ ਨੂੰ ਧਮਕੀ ਦਿੱਤੀ ਹੈ।

ਸਲਮਾਨ ਖਾਨ ਦੀ ਸੁਰੱਖਿਆ ਨੂੰ ਲੈ ਕੇ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਹਾਲ ਹੀ ‘ਚ ਮਿਲੀ ਧਮਕੀ ਤੋਂ ਬਾਅਦ ਉਹ ਸਲਮਾਨ ਖਾਨ ਦੀ ਸੁਰੱਖਿਆ ਦੀ ਬਾਰੀਕੀ ਨਾਲ ਜਾਂਚ ਕਰਨ ਜਾ ਰਹੇ ਹਨ। ਉਹ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੁੰਦਾ। ਮੁੰਬਈ ਪੁਲਿਸ ਇਹ ਜਾਂਚ ਕਰੇਗੀ ਕਿ ਅਭਿਨੇਤਾ ਦੀ ਸੁਰੱਖਿਆ ਵਿੱਚ ਕੋਈ ਕਮੀ ਜਾਂ ਲੂਪਹੋਲ ਹੈ ਜਾਂ ਨਹੀਂ।

ਹਾਲ ਹੀ ‘ਚ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਕੈਨੇਡਾ ‘ਚ ਘਰ ‘ਤੇ ਗੈਂਗਸਟਰ ਨੇ ਹਮਲਾ ਕੀਤਾ ਸੀ। ਇਹ ਜਾਣਕਾਰੀ ਖੁਦ ਗੈਂਗਸਟਰ ਨੇ ਦਿੱਤੀ ਹੈ। ਇਸ ਮਾਮਲੇ ‘ਚ ਗੈਂਗਸਟਰ ਨੇ ਗਿੱਪੀ ਨੂੰ ਖੁੱਲ੍ਹ ਕੇ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਸਲਮਾਨ ਨਾਲ ਵਧਦੀ ਦੋਸਤੀ ਕਾਰਨ ਉਨ੍ਹਾਂ ਦੇ ਘਰ ‘ਤੇ ਹਮਲਾ ਹੋਇਆ ਹੈ। ਅਜਿਹੇ ‘ਚ ਹੁਣ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੀ ਪੋਸਟ ਵਾਇਰਲ ਹੋ ਰਹੀ ਹੈ।