Site icon TV Punjab | Punjabi News Channel

ਵਧਦੀ ਗਰਮੀ ਕਾਰਨ ਅਟਾਰੀ ਵਾਹਗਾ ਸਰਹੱਦ ’ਤੇ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ

ਡੈਸਕ- ਭਾਰਤ-ਪਾਕਿਸਤਾਨ ਦੀ ਅਟਾਰੀ-ਵਾਹਗਾ ਸਰਹੱਦ ’ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਹੁਣ ਸ਼ਾਮ ਸਾਢੇ ਪੰਜ ਦੀ ਬਜਾਏ ਛੇ ਵਜੇ ਸ਼ੁਰੂ ਹੋਵੇਗੀ। ਬੀਐੱਸਐੱਫ ਵਲੋਂ ਸਮੇਂ-ਸਮੇਂ ’ਤੇ ਸਰਦੀ ਅਤੇ ਗਰਮੀ ਦਾ ਮੌਸਮ ਦੇਖ ਕੇ ਇਹ ਤਬਦੀਲੀ ਕੀਤੀ ਜਾਂਦੀ ਹੈ।

ਹੁਣ ਮੌਸਮ ’ਚ ਬਦਲਾਅ ਹੋ ਰਿਹਾ ਹੈ ਤਾਂ ਰੀਟ੍ਰੀਟ ਸੈਰੇਮਨੀ ਦਾ ਸਮਾਂ ਵੀ ਬਦਲ ਦਿਤਾ ਗਿਆ ਹੈ। ਬੀਐੱਸਐੱਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ ਕਾਰਨ ਹੁਣ ਰੀਟ੍ਰੀਟ ਸੈਰੇਮਨੀ ਦਾ ਸਮਾਂ ਸ਼ਾਮ 6 ਵਜੇ ਦਾ ਕੀਤਾ ਜਾ ਰਿਹਾ ਹੈ। ਪਹਿਲਾਂ ਇਹ ਸਮਾਂ ਸ਼ਾਮ 5:30 ਵਜੇ ਸੀ। ਜ਼ਿਕਰਯੋਗ ਹੈ ਕਿ ਰੋਜ਼ਾਨਾ ਵੱਡੀ ਗਿਣਤੀ ਵਿਚ ਸੈਲਾਨੀ ਅਟਾਰੀ-ਵਾਹਗਾ ਸਰਹੱਦ ’ਤੇ ਰੀਟ੍ਰੀਟ ਸੈਰੇਮਨੀ ਦਾ ਅਨੰਦ ਮਾਣਦੇ ਹਨ।

Exit mobile version