ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਮੈਚ ‘ਚ ਦਿੱਲੀ ਕੈਪੀਟਲਸ ਖਿਲਾਫ ਜਿੱਤ ਦਰਜ ਕਰਕੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਪਲੇਆਫ ‘ਚ ਆਪਣੀ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ। ਦਿੱਲੀ ਦੀ ਟੀਮ ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ ਅਤੇ ਇਸ ਸੈਸ਼ਨ ਦਾ ਅੰਤ ਜਿੱਤ ਨਾਲ ਕਰਕੇ ਚੇਨਈ ਦੇ ਸਮੀਕਰਨ ਨੂੰ ਖਰਾਬ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਚੇਨਈ ਦੀ ਟੀਮ ਫਿਲਹਾਲ 13 ਮੈਚਾਂ ‘ਚ 15 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ ਪਰ ਦਿੱਲੀ ਖਿਲਾਫ ਹਾਰ ਨਾਲ ਉਸ ਦੇ ਪਲੇਆਫ ‘ਚ ਪਹੁੰਚਣ ਦੀਆਂ ਸੰਭਾਵਨਾਵਾਂ ਮੱਧਮ ਹੋ ਜਾਣਗੀਆਂ।
ਦਿੱਲੀ ਕੈਪੀਟਲਜ਼: ਡੇਵਿਡ ਵਾਰਨਰ (ਕਪਤਾਨ), ਪ੍ਰਿਥਵੀ ਸ਼ਾਅ, ਫਿਲ ਸਾਲਟ (ਵਿਕਟਕੀਪਰ), ਰੀਲੀ ਰੋਸੋ, ਸਰਫਰਾਜ਼ ਖਾਨ, ਯਸ਼ ਧੂਲ, ਅਕਸ਼ਰ ਪਟੇਲ, ਅਮਾਨ ਖਾਨ, ਕੁਲਦੀਪ ਯਾਦਵ, ਐਨਰਿਚ ਨੌਰਟਜੇ, ਇਸ਼ਾਂਤ ਸ਼ਰਮਾ, ਖਲੀਲ ਅਹਿਮਦ।
ਚੇਨਈ ਸੁਪਰ ਕਿੰਗਜ਼: ਡੇਵੋਨ ਕੋਨਵੇ, ਰੁਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਸ਼ਿਵਮ ਦੁਬੇ, ਅੰਬਾਤੀ ਰਾਇਡੂ, ਮੋਈਨ ਅਲੀ, ਰਵਿੰਦਰ ਜਡੇਜਾ, ਐਮਐਸ ਧੋਨੀ (ਕਪਤਾਨ/ਵਿਕਟਕੀਪਰ), ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮਹੇਸ਼ ਥਿਕਸ਼ਨ, ਮਤਿਸ਼ਾ ਪਥੀਰਾਣਾ।