ਪ੍ਰਧਾਨ ਮੰਤਰੀ ਜਸਟਿਨ ਟਰੂਡੋ ਯੂਕੇ ਵਿਚ ਜੀ 7 ਨੇਤਾਵਾਂ ਦੇ ਸੰਮੇਲਨ ‘ਚ ਹਿੱਸਾ ਲੈਣ ਵਾਸਤੇ ਗਏ ਹੋਏ ਸਨ ਇਸ ਅੰਤਰਰਾਸ਼ਟਰੀ ਯਾਤਰਾ ਤੋਂ ਵਾਪਸ ਪਰਤਣ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਨਿਯਮਾਂ ਮੁਤਾਬਿਕ ਹੋਟਲ ‘ਚ ਇਕਾਂਤਵਾਸ ਕੀਤਾ ਜਾ ਰਿਹਾ ਸੀ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕੋਵਿਡ -19 ਦਾ ਟੈਸਟ ਕਰਵਾਇਆ ਜੋ ਕਿ ਨੈਗਟਿਵ ਆਇਆ ਹੈ , ਹੁਣ ਟਰੂਡੋ ਵੱਲੋਂ ਹੋਟਲ ਛੱਡ ਕੇ ਘਰ ‘ਚ ਇਕਾਂਤਵਾਸ ਕੀਤਾ ਜਾਵੇਗਾ।ਪ੍ਰਧਾਨ ਮੰਤਰੀ ਦੇ ਦਫਤਰ ਦੇ ਇੱਕ ਬੁਲਾਰੇ ਨੇ ਬੁੱਧਵਾਰ ਸਵੇਰੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਟਰੂਡੋ ਓਟਵਾ ਹੋਟਲ ਛੱਡਣਗੇ।ਮੌਜੂਦਾ ਸਮੇਂ ਕੈਨੇਡਾ ‘ਚ ਗੈਰ-ਜ਼ਰੂਰੀ ਯਾਤਰਾ ‘ਤੇ ਪਾਬੰਦੀ ਲੱਗੀ ਹੋਈ ਹੈ, ਜਿਹੜੇ ਵੀ ਯਾਤਰੀ ਕੈਨੇਡਾ ਦਾਖ਼ਲ ਹੁੰਦੇ ਹਨ ਉਨ੍ਹਾਂ ਨੂੰ ਸਖ਼ਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੈਨੇਡਾ ਟੋਰਾਂਟੋ, ਮਾਂਟਰੀਅਲ, ਵੈਨਕੁਵਰ ਅਤੇ ਕੈਲਗਰੀ ਏਅਰਪੋਰਟ ਰਾਹੀਂ ਹੀ ਦਾਖਲ ਹੋਇਆ ਜਾ ਸਕਦਾ ਹੈ। ਜਿਥੇ ਆਉਣ ਵਾਲੇ ਯਾਤਰੀ ਨੂੰ ਆਪਣੇ ਖ਼ਰਚੇ ‘ਤੇ 3 ਦਿਨਾਂ ਲਈ ਹੋਟਲ ‘ਚ ਇਕਾਂਤਵਾਸ ਕਰਨਾ ਪੈਂਦਾ ਹੈ। ਜਿਹੜੇ ਯਾਤਰੀ ਹੋਟਲ ਦੀ ਕੁਆਰੰਟੀਨ ਕਰਨ ਤੋਂ ਇਨਕਾਰ ਕਰਦੇ ਹਨ ਉਨ੍ਹਾਂ ਨੂੰ $ 5,000 ਦਾ ਜੁਰਮਾਨਾ ਜਾਰੀ ਕੀਤਾ ਜਾਂਦਾ ਹੈ।ਟਰੂਡੋ ਦੇ ਦਫ਼ਤਰ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਹੋਟਲ ‘ਚ ਪੂਰੇ ਡੈਲੀਗੇਸ਼ਨ ਨਾਲ ਕੁਆਰੰਟੀਨ ਕਰਨਗੇ।