Site icon TV Punjab | Punjabi News Channel

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮਾਂ ਨੂੰ ਕੀਤਾ ਸਖ਼ਤ, ਹੁਣ ਵਿਦਿਆਰਥੀ ਨਹੀਂ ਬਦਲ ਸਕਣਗੇ ਕਾਲਜ

ਡੈਸਕ- ਕੈਨੇਡਾ ਦੀ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਨਿਯਮਾਂ ਨੂੰ ਹੌਲੀ-ਹੌਲੀ ਸਖ਼ਤ ਕਰ ਰਹੀ ਹੈ। ਨਵੇਂ ਨਿਯਮਾਂ ਅਨੁਸਾਰ ਜੇਕਰ ਕੋਈ ਵਿਦਿਆਰਥੀ ਭਾਰਤ ਤੋਂ ਕੈਨੇਡਾ ਦੇ ਕਿਸੇ ਕਾਲਜ ਵਿੱਚ ਦਾਖ਼ਲਾ ਲੈਂਦਾ ਹੈ ਤਾਂ ਉਹ ਹੁਣ ਕੈਨੇਡਾ ਪਹੁੰਚ ਕੇ ਕਾਲਜ ਨਹੀਂ ਬਦਲ ਸਕੇਗਾ।

ਜੇਕਰ ਉਹ ਕਾਲਜ ਬਦਲਦਾ ਹੈ ਤਾਂ ਉਸਨੂੰ ਦੁਬਾਰਾ ਸਟੱਡੀ ਵੀਜ਼ਾ ਲੈਣਾ ਪਵੇਗਾ। ਜੇਕਰ ਵੀਜ਼ਾ ਰਫਿਊਜ ਕਰ ਦਿੱਤਾ ਜਾਂਦਾ ਹੈ, ਤਾਂ ਵਿਦਿਆਰਥੀ ਨੂੰ ਤੀਹ ਦਿਨਾਂ ਦੇ ਅੰਦਰ ਕੈਨੇਡਾ ਛੱਡਣਾ ਪਵੇਗਾ। ਇਸ ਦੇ ਨਾਲ ਹੀ ਉਹ ਪੋਸਟ ਸਟੱਡੀ ਵੀਜ਼ਾ ਵਰਕ ਪਰਮਿਟ ਤੋਂ ਵੀ ਵਾਂਝਾ ਹੋ ਜਾਵੇਗਾ।

ਜੇਕਰ ਵਿਦਿਆਰਥੀ ਉਸ ਕਾਲਜ ਨੂੰ ਬਦਲਦਾ ਹੈ ਜਿਸ ਲਈ ਉਸ ਨੇ ਦਾਖਲਾ ਅਦਾ ਕੀਤਾ ਹੈ, ਤਾਂ ਉਸ ਨੂੰ ਫੀਸ ਵਾਪਸ ਨਹੀਂ ਕੀਤੀ ਜਾਵੇਗੀ। ਵਿਦਿਆਰਥੀਆਂ ਲਈ ਕੈਨੇਡਾ ਜਾਣਾ ਅਤੇ ਕਾਲਜ ਬਦਲਣਾ ਹੁਣ ਮਹਿੰਗਾ ਹੋ ਸਕਦਾ ਹੈ।ਹਰ ਸਾਲ 2.5 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਸਟੱਡੀ ਵੀਜ਼ੇ ‘ਤੇ ਕੈਨੇਡਾ ਜਾਂਦੇ ਹਨ, ਜਿਨ੍ਹਾਂ ‘ਚੋਂ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ 1.5 ਤੋਂ 2.25 ਲੱਖ ਹੈ।

Exit mobile version