● On air now · ਟੀਵੀ ਪੰਜਾਬ

Punjabi News · Since 2013

Breaking

ਗੋਲਡੀ ਬਰਾੜ ਖਿਲਾਫ ਸਰਕਾਰ ਰੱਖੇ 2 ਕਰੋੜ ਦਾ ਇਨਾਮ, ਪੈਸਾ ਮੈ ਦੇਵਾਂਗਾ- ਬਲਕੌਰ ਸਿੰਘ

ਅੰਮ੍ਰਿਤਸਰ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਇਕ ਵਾਰ ਫਿਰ ਤੋਂ ਦਰਦ ਛਲਕਿਆ ਹੈ ।ਬਲਕੌਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਅਸਟ੍ਰੇਲਿਆ ਦੀ ਪੁਲਿਸ ਪੰਜਾਬ ਆ ਕੇ ਆਪਣੀ ਮਹਿਲਾ ਨਾਗਰਿਕ ਦੇ ਕਾਤਲ ਨੂੰ ਫੜ ਸਕਦੀ ਹੈ…


ਅੰਮ੍ਰਿਤਸਰ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਇਕ ਵਾਰ ਫਿਰ ਤੋਂ ਦਰਦ ਛਲਕਿਆ ਹੈ ।ਬਲਕੌਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਅਸਟ੍ਰੇਲਿਆ ਦੀ ਪੁਲਿਸ ਪੰਜਾਬ ਆ ਕੇ ਆਪਣੀ ਮਹਿਲਾ ਨਾਗਰਿਕ ਦੇ ਕਾਤਲ ਨੂੰ ਫੜ ਸਕਦੀ ਹੈ ਤਾਂ ਭਾਰਤ ਦੀ ਪੁਲਿਸ ਵਿਦੇਸ਼ ਚ ਬੈਠੇ ਗੈਂਗਸਟਰ ਗੋਲਡੀ ਬਰਾੜ ‘ਤੇ ਸ਼ਿਕੰਜਾ ਕਿਉਂ ਨਹੀਂ ਕੱਸ ਰਹੀ । ਬਲਕੌਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਗੋਲਡੀ ਬਰਾੜ ਦੀ ਗ੍ਰਿਫਤਾਰੀ ਲਈ 2 ਕਰੋੜ ਦਾ ਇਨਾਮ ਐਲਾਨ ਕਰਨ । ਇਨਾਮ ਦੀ ਰਕਮ ਉਹ ਆਪਣੇ ਕੋਲੋ ਦੇਣਗੇ ।

ਭਾਵੁਕ ਹੁੰਦਿਆ ਬਲਕੌਰ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਸ਼ੁਭਦੀਪ ਨੇ ਕੋਈ ਬਹੁਤੇ ਪੈਸੇ ਨਹੀਂ ਕਮਾਏ । ਅਸੀਂ ਇਮਾਨਦਾਰੀ ਨਾਲ ਸਰਕਾਰ ਨੂੰ ਦੋ ਕਰੋੜ ਦਾ ਟੈਕਸ ਭਰਦੇ ਸੀ ।ਹੁਣ ਉਹੀ ਪੈਸਾ ਅਸੀਂ ਗੋਲਡੀ ਬਰਾੜ ਦੀ ਗ੍ਰਿਫਤਾਰੀ ‘ਤੇ ਖਰਚਣ ਲਈ ਤਿਆਰ ਹਾਂ ।ਉਨ੍ਹਾਂ ਸਰਕਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਆ ਦੇਣ ਦੀ ਥਾਂ ਬਰਾੜ ਅਤੇ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ।


Filed under