Ottawa- ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੌਲੀਐਵ ਨੇ ਭਾਰਤ ਨਾਲ ਕੂਟਨੀਤਿਕ ਰਿਸ਼ਤਿਆਂ ਨੂੰ ਸਾਂਭਣ ਦੇ ਤਰੀਕੇ ਨੂੰ ਲੈ ਕੇ ਐਤਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਦੀ ਰੱਜ ਕੇ ਆਲੋਚਨਾ ਕੀਤੀ। ਪੌਲੀਐਵ ਨੇ ਕੈਨੇਡਾ ’ਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਜੇਕਰ ਉਹ ਅਗਲੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਭਾਰਤ ਦੇ ਨਾਲ ਪੇਸ਼ੇਵਰ ਸੰਬੰਧ ਬਹਾਲ ਕਰਗੇ। ਪੌਲੀਐਵ ਸਾਲ 2025 ’ਚ ਹੋਣ ਵਾਲੀਆਂ ਚੋਣਾਂ ਲਈ ਟਰੂਡੋ ਦੇ ਪ੍ਰਮੁੱਖ ਵਿਰੋਧੀ ਹਨ।
ਂਪੌਲੀਐਵ ਨੇ ਕਿਹਾ ਕਿ ਕੈਨੇਡਾ ਨੂੰ ਭਾਰਤ ਦੇ ਨਾਲ ਪੇਸ਼ੇਵਰ ਰਿਸ਼ਤਿਆਂ ਦੀ ਲੋੜ ਹੈ। ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਇਸ ਨੂੰ ਬਹਾਲ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਸਾਡੀ ਅਸਹਿਮਤੀ ਅਤੇ ਇੱਕ-ਦੂਜੇ ਨੂੰ ਜਵਾਬਦੇਹ ਠਹਿਰਾਉਣਾ ਸਹੀ ਹੈ ਪਰ ਸਾਨੂੰ ਪੇਸ਼ੇਵਰ ਰਿਸ਼ਤੇ ਰੱਖਣੇ ਪੈਣਗੇ। ਉਨ੍ਹਾਂ ਕਿਹਾ ਕਿ ਟਰੂਡੋ ਨੇ ਭਾਰਤ ’ਚ ਖ਼ੁਦ ਮਜ਼ਾਕ ਦਾ ਪਾਤਰ ਬਣਾ ਲਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਨੇ ਪੌਲੀਐਵ ਨੇ ਕਿਹਾ ਕਿ ਕੈਨੇਡਾ ’ਚ ਤਾਇਨਾਤ ਭਾਰਤੀ ਡਿਪਲੋਮੈਟਾਂ ਦੇ ਪ੍ਰਤੀ ਦਿਖਾਈ ਗਈ ਹਮਲਾਵਰਤਾ ਅਤੇ ਦੇਸ਼ ’ਚ ਵਧਦੇ ਹਿੰਦੂਫੋਬੀਆ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕੈਨੇਡਾ ’ਚ ਹਿੰਦੂ ਮੰਦਰਾਂ ’ਤੇ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਪੌਲੀਐਵ ਨੇ ਕਿਹਾ, ‘‘ਮੈਂ ਹਿੰਦੂ ਮੰਦਰਾਂ ’ਤੇ ਹੋਏ ਸਾਰੇ ਹਮਲਿਆਂ ਦੀ ਸਖ਼ਤ ਨਿਖੇਧੀ ਕਰਦਾ ਹਾਂ। ਹਿੰਦੂ ਨੇਤਾਵਾਂ ਵਿਰੁੱਧ ਧਮਕੀਆਂ, ਜਨਤਕ ਪ੍ਰੋਗਰਾਮਾਂ ’ਚ ਭਾਰਤੀ ਡਿਪਲੋਮੈਟਾਂ ਨੂੰ ਦਿਖਾਈ ਹਮਲਾਵਰਤਾ ਪੂਰੀ ਤਰ੍ਹਾਂ ਨਾਲ ਅਸਵੀਕਾਰਨਯੋਗ ਹੈ। ਮੈਂ ਇਸਦਾ ਵਿਰੋਧ ਕਰਨਾ ਜਾਰੀ ਰੱਖਾਂਗਾ।’’