ਆਧਾਰ ਕਾਰਡ ਦੀ ਸਥਿਤੀ ਜਾਣਨ ਲਈ UIDAI ਨੇ ਲਾਂਚ ਕੀਤਾ ਨਵਾਂ ਟੋਲ-ਫ੍ਰੀ ਨੰਬਰ, ਇੱਥੇ ਦੇਖੋ

ਆਧਾਰ ਕਾਰਡ ਦੀ ਰੈਗੂਲੇਟਰੀ ਸੰਸਥਾ, ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਨੇ ਨਿਵਾਸੀਆਂ ਲਈ ਇੰਟਰਐਕਟਿਵ ਵਾਇਸ ਰਿਸਪਾਂਸ (IVR) ਤਕਨੀਕ ‘ਤੇ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ ਜੋ 24 ਘੰਟੇ ਉਪਲਬਧ ਹੋਣਗੀਆਂ। ਗਾਹਕ UIDAI ਦੇ ਟੋਲ-ਫ੍ਰੀ ਨੰਬਰ 1947 ‘ਤੇ ਕਿਸੇ ਵੀ ਸਮੇਂ ਆਪਣੇ ਆਧਾਰ ਨਾਮਾਂਕਣ ਨੰਬਰ ਜਾਂ ਅੱਪਡੇਟ ਸਥਿਤੀ, ਪੀਵੀਸੀ ਕਾਰਡ ਦੀ ਸਥਿਤੀ ਜਾਂ SMS ਰਾਹੀਂ ਜਾਣਕਾਰੀ ਪ੍ਰਾਪਤ ਕਰਨ ਲਈ ਕਾਲ ਕਰ ਸਕਦੇ ਹਨ।

UIDAI ਨੇ ਇਸ ਬਾਰੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਤੁਸੀਂ UIDAI ਦੇ ਟੋਲ ਫ੍ਰੀ ਨੰਬਰ 1947 ‘ਤੇ 24×7 ਕਾਲ ਕਰ ਸਕਦੇ ਹੋ ਅਤੇ ਆਪਣੇ ਆਧਾਰ ਨਾਮਾਂਕਣ ਜਾਂ ਅਪਡੇਟ ਸਥਿਤੀ ਬਾਰੇ ਜਾਂ SMS ਰਾਹੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਇੰਟਰਐਕਟਿਵ ਵਾਇਸ ਰਿਸਪਾਂਸ ਸਰਵਿਸ (IVRS) ਇੱਕ 24×7 ਕੰਪਿਊਟਰ ਦੁਆਰਾ ਸੰਚਾਲਿਤ ਟੈਲੀਫੋਨ ਤਕਨਾਲੋਜੀ ਸਿਸਟਮ ਹੈ ਜੋ ਉਪਭੋਗਤਾਵਾਂ ਦੀਆਂ ਸਮੱਸਿਆਵਾਂ ਨੂੰ ਸੁਣੇਗਾ ਅਤੇ ਉਹਨਾਂ ਦੀਆਂ ਕਾਲਾਂ ਨੂੰ ਸਹੀ ਵਿਅਕਤੀ ਤੱਕ ਭੇਜੇਗਾ।

ਇਸ ਦੌਰਾਨ, UIDAI ਨੇ ਇੱਕ AI/ML ਅਧਾਰਿਤ ਚੈਟਬੋਟ ‘ਆਧਾਰ ਮਿੱਤਰ’ ਲਾਂਚ ਕੀਤਾ ਹੈ। ਇਸ ਰਾਹੀਂ ਆਧਾਰ ਨਾਮਾਂਕਣ ਜਾਂ ਅੱਪਡੇਟ ਸਥਿਤੀ, ਆਧਾਰ ਪੀਵੀਸੀ ਟ੍ਰੈਕਿੰਗ, ਨਾਮਾਂਕਣ ਕੇਂਦਰ ਦੀ ਸਥਿਤੀ ਆਦਿ ਦਾ ਪਤਾ ਲਗਾਇਆ ਜਾ ਸਕਦਾ ਹੈ।