ਕਾਬੁਲ : ਭਾਵੇਂ ਤਾਲਿਬਾਨ ਨੇ ਅਫਗਾਨਿਸਤਾਨ ਦੀ ਪੰਜਸ਼ੀਰ ਘਾਟੀ ‘ਤੇ ਕਬਜ਼ਾ ਕਰਨ ਦੀ ਗੱਲ ਕਹੀ ਸੀ ਪਰ ਬੀਤੀ ਰਾਤ ਅਹਿਮਦ ਮਸੂਦ ਦੇ ਲੜਾਕਿਆਂ ਵੱਲੋਂ ਜ਼ਬਰਦਸਤ ਹਮਲਾ ਕੀਤਾ ਗਿਆ। ਇਸ ਦੌਰਾਨ ਕੁਝ ਅਣਪਛਾਤੇ ਜਹਾਜ਼ਾਂ ਨੇ ਬੰਬਾਰੀ ਵੀ ਕੀਤੀ। ਕਈ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਣਪਛਾਤੇ ਜਹਾਜ਼ਾਂ ਨੇ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।
ਇਸ ਤੋਂ ਬਾਅਦ ਇਹ ਸਵਾਲ ਉੱਠਿਆ ਕਿ ਕਿਸ ਦੇਸ਼ ਦੇ ਜਹਾਜ਼ਾਂ ਨੇ ਤਾਲਿਬਾਨ ‘ਤੇ ਬੰਬਾਰੀ ਕੀਤੀ। ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾਣ ਲੱਗੀਆਂ। ਮਾਹਰਾਂ ਅਨੁਸਾਰ, ਅਣਪਛਾਤੇ ਜਹਾਜ਼ਾਂ ਦੁਆਰਾ ਤਾਲਿਬਾਨ ਦੇ ਟਿਕਾਣਿਆਂ ‘ਤੇ ਹਮਲਾ ਅਫਗਾਨ ਪਾਇਲਟਾਂ ਦੁਆਰਾ ਕੀਤਾ ਗਿਆ ਹੋ ਸਕਦਾ ਹੈ। ਦਰਅਸਲ, ਕਾਬੁਲ ਵਿਚ ਤਾਲਿਬਾਨ ਦੇ ਦਾਖਲੇ ਨਾਲ, ਬਹੁਤ ਸਾਰੇ ਅਫਗਾਨਾਂ ਨੂੰ ਆਪਣਾ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ।
ਅਜਿਹੀ ਸਥਿਤੀ ਵਿਚ ਅਫਗਾਨ ਪਾਇਲਟਾਂ ਨੇ ਵੀ ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਦਾ ਰੁਖ ਕੀਤਾ। ਅਜਿਹੇ ਵਿਚ ਸ਼ਾਇਦ ਇਨ੍ਹਾਂ ਲੋਕਾਂ ਨੇ ਤਾਲਿਬਾਨ ਦੇ ਠਿਕਾਣਿਆਂ ਉੱਤੇ ਹਮਲਾ ਕੀਤਾ ਹੈ। ਪਰ ਅਜੇ ਤੱਕ ਇਸ ਵਿਚੋਂ ਕਿਸੇ ਦੀ ਪੁਸ਼ਟੀ ਨਹੀਂ ਹੋਈ ਹੈ। ਤਾਲਿਬਾਨ ਨੇ ਪੰਜਸ਼ੀਰ ‘ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ ਪਰ ਅਹਿਮਦ ਮਸੂਦ ਨੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ।
ਟੀਵੀ ਪੰਜਾਬ ਬਿਊਰੋ