ਚੰਡੀਗੜ੍ਹ: ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੰਜਾਬ ਦੇ ਡੀਜੀਪੀ ਨੂੰ ਲਿਖੇ ਪੱਤਰ ਵਿਚ ਖੁਲਾਸਾ ਕੀਤਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ਮੌਕੇ ਕਈ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ।
ਇਸ ਪੱਤਰ ਵਿਚ ਸੁਰੱਖਿਆ ਪ੍ਰਬੰਧਾਂ ਬਾਰੇ ਕਈ ਹੋਰ ਕਮੀਆਂ ਵੀ ਦੱਸੀਆਂ ਗਈਆਂ ਹਨ। ਇਸ ਸਬੰਧ ‘ਚ ਇਕ ਪੁਲਿਸ ਅਧਿਕਾਰੀ ਨੂੰ ਮੁਅੱਤਲ ਵੀ ਕੀਤਾ ਗਿਆ ਹੈ। ਡੀਜੀਪੀ ਨੂੰ ਲਿਖੇ ਇਸ ਪੱਤਰ ਵਿਚ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮੌਕੇ ਸੁਰੱਖਿਆ ਪ੍ਰਬੰਧਾਂ ਵਿਚ ਕਮੀ ਪਾਈ ਗਈ ਸੀ।
ਬਹੁਤ ਸਾਰੇ ਹਥਿਆਰਬੰਦ ਕਰਮਚਾਰੀ ਮੁੱਖ ਗੇਟ ‘ਤੇ ‘ਕਮਜ਼ੋਰ ਚੈਕਿੰਗ’ ਕਾਰਨ ਬਿਨਾਂ ਜਾਂਚ ਦੇ ਹੀ ਸਮਾਗਮ ਵਿਚ ਪਹੁੰਚ ਗਏ। ਇਕ ਟੀਵੀ ਰਿਪੋਰਟ ਅਨੁਸਾਰ ਸਾਦੇ ਕੱਪੜਿਆਂ ‘ਚ ਤਾਇਨਾਤ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਵਿਆਹ ਦੀਆਂ ਰਸਮਾਂ ‘ਚ ਹਿੱਸਾ ਲੈਂਦੇ ਹੋਏ ਦੇਖਿਆ ਗਿਆ।
ਇਸ ਤੋਂ ਇਲਾਵਾ ਇਕ ਗਜ਼ਟਿਡ ਰੈਂਕ ਦੇ ਪੁਲਿਸ ਅਧਿਕਾਰੀ ਨੂੰ ਇਕ ਮੰਤਰੀ ਦੇ ਪੈਰੀਂ ਹੱਥ ਲਗਾਉਂਦੇ ਹੋਏ ਵੀ ਦੇਖਿਆ ਗਿਆ, ਜੋ ਕਿ ਪੱਤਰ ਅਨੁਸਾਰ ਬਹੁਤ ਚਰਚਾ ਦਾ ਵਿਸ਼ਾ ਸੀ।
ਟੀਵੀ ਪੰਜਾਬ ਬਿਊਰੋ