ਯੂਥ ਅਕਲੀ ਦਲ ਦੇ ਨੇਤਾ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫਲਤਾ ਲੱਗੀ ਹੈ….. ਆਖਿਰਕਾਰ ਮਿੱਡੂਖੇੜਾ ਦੇ ਕਾਤਲਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ….. ਕਤਲ ਵਿਚ ਦਵਿੰਦਰ ਬੰਬੀਹਾ ਗਰੁੱਪ ਦੇ ਤਿੰਨ ਸ਼ਾਰਪ ਸ਼ੂਟਰ ਸੱਜਣ, ਅਨਿਲ ਤੇ ਅਜੇ ਸ਼ਾਮਿਲ ਸ਼ਨ…. ਜੋ ਇਸ ਸਮੇਂ ਦਿੱਲੀ ਪੁਲਿਸ ਦੀ ਹਿਰਾਸਤ ਵਿਚ ਸਨ…. ਬੀਤੇ ਦਿਨੀਂ ਦਿੱਲੀ ਪੁਲਿਸ ਨੇ ਦਵਿੰਦਰ ਬੰਬੀਹਾ ਗੈਂਗ ਤੇ 12 ਗੈਂਗਸਟਰਾਂ ਨੂੰ ਫੜਿਆ ਸੀ। … ਜਿਹਨਾਂ ਵਿਚ ਇਹ ਤਿੰਨ ਸ਼ਾਰਪ ਸ਼ੂਟਰ ਵੀ ਸ਼ਾਮਲ ਸਨ। … ਸੂਤਰਾਂ ਦੇ ਮੁਤਾਬਕ ਇਹਨਾਂ ਤਿੰਨ ਸ਼ਾਰਪ ਸ਼ੂਟਰਾਂ ਨੇ ਮਿੱਡੂਖੇੜਾ ਦੇ ਕਤਲ ਵਿਚ ਸ਼ਾਮਿਲ ਹੋਣ ਦੀ ਗੱਲ ਕਬੂਲ ਕਰ ਲਈ ਹੈ। …. ਹਾਲਾਂਕਿ ਮੋਹਾਲੀ ਦੀ ਪੁਲਿਸ ਵੱਲੋਂ ਜਨਤਕ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। …..
ਇਸ ਲਈ ਮੋਹਾਲੀ ਵਿਚ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਜਾ ਸਕਦਾ ਹੈ। ….. ਮੋਹਾਲੀ ਪੁਲਿਸ ਦਾ ਇੱਕ ਅਫਸਰ ਇਸ ਮਾਮਲੇ ਵਿਚ ਦਿੱਲੀ ਵਿਚ ਹੀ ਹੈ। …. ਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਿੱਡੂਖੇੜਾ ਦਾ ਕਤਲ ਮਾਮਲਾ ਸੁਲਝ ਗਿਆ ਹੈ। … ਇੰਨਾਂ ਤਿੰਨ ਸ਼ਾਰਪ ਸ਼ੂਟਰਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਦਿੱਲੀ ਲਿਆ ਕੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।…. ਜਿਸ ਤੋਂ ਪਤਾ ਲੱਗ ਸਕੇਗਾ ਕਿ ਆਖਿਰ ਮਿੱਡੂਖੇੜਾ ਦਾ ਕਤਲ ਕਿਉਂ ਕੀਤਾ ਗਿਆ। …. ਇਹਨਾਂ ਗੈਂਗਸਟਰਾਂ ਦੀ ਉਹਨਾਂ ਨਾਲ ਕੀ ਰੰਜਿਸ਼ ਸੀ। ….. ਦੱਸਿਆ ਜਾ ਰਿਹਾ ਕਿ ਇਹ ਤਿੰਨੇ ਗੈਂਗ ਮੈਂਬਰ ਹਰਿਆਣਾ ਵਿਚ ਜ਼ਿਆਦਾ ਐਕਟਿਵ ਸੀ। … ਤੇ ਅੰਮ੍ਰਿਤਸਰ ਜੇਲ ਵਿਚ ਬੰਦ ਲੱਕੀ ਪਟਿਆਲ ਉਹਨਾਂ ਨੂੰ ਹੈਂਡਲ ਕਰਦਾ ਸੀ। …. ਜੋ ਮੋਹਾਲੀ ਏ ਪੰਜਾਬ ਵਿਚ ਹੋਰ ਜਿਲਿਆਂ ਵਿਚ ਫਿਰੌਤੀ ਲਈ ਕਾਲ ਕਰਦਾ ਸੀ। …
ਵਿਕੀ ਮਿੱਡੂਖੇੜਾ ਦੇ ਭਰਾ ਅਜੇਪਾਲ ਸਿੰਘ ਮਿੱਡੂਖੇੜਾ ਨੇ ਕਿਹਾ ਹੈ ਕਿ ਉਹਨਾਂ ਦੇ ਚਉੱਤੇ ਭਰਾ ਦੇ ਕਤਲ 7 ਮਹੀਨਿਆਂ ਬਾਅਦ ਪੁਲਿਸ ਦੇ ਹੱਥੇ ਚੜ੍ਹੇ ਨੇ….. ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮਨ ਨੂੰ ਕੁਝ ਸ਼ਾਂਤੀ ਮਿਲੀ ਹੈ। .. ਪਰ ਜਦੋਂ ਤੱਕ ਮੁੱਖ ਦੋਸ਼ੀ ਨਹੀਂ ਫੜੇ ਜਾਂਦੇ ਉਦੋਂ ਤੱਕ ਇਨਸਾਫ ਨਹੀਂ ਮਿਲੇਗਾ।…. ਉਹਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕਰਕੇ ਮੁੱਖ ਦੋਸ਼ੀ ਤੱਕ ਪਹੁੰਚਿਆ ਜਾਂਵੇ। . ਤਾਂ ਜੋ ਪਤਾ ਲੱਗ ਸਕੇ ਕਿ ਇਹ ਕਤਲ ਉਹਨਾਂ ਤੋਂ ਕਿਸ ਨੇ ਕਰਵਾਇਆ।…. ਅਜੇਪਾਲ ਨੇ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਜਤਾਈ ਸੀ। …
ਦੱਸ ਦਦੇਈਏ ਕਿ ਫੜੇ ਗਏ ਤਿੰਨੇ ਸ਼ਾਰਪ ਸ਼ੂਟਰ ਪਹਿਲਾਂ ਵੀ ਕਈ ਸੰਗੀਨ ਅਪਰਾਧਾਂ ਨੂੰ ਅੰਜ਼ਾਮ ਦੇ ਚੁੱਕੇ ਨੇ। …. ਫਰੀਦਾਬਾਦ ਵਿਚ ਕਾਂਗਰਸ ਨੇਤਾ ਵਿਕਾਸ ਚੌਧਰੀ ਕਤਲਕਾਂਡ ਵਿਚ ਵੀ ਇਹੀ ਤਿੰਨੇ ਸ਼ਾਮਿਲ ਦੱਸੇ ਜਾ ਰਹੇ ਨੇ। …. ਇਸ ਦੇ ਨਾਲ ਹੀ ਅੰਬਾਲਾ ਵਿਚ ਪਿਛਲੇ ਸਾਲ ਹੋਏ ਡਬਲ ਮਰਡਰ ਵਿਚ ਵੀ ਇਹਨਾਂ ਦਾ ਰੋਲ ਦੱਸਿਆ ਜਾ ਰਿਹਾ ਹੈ। …. ਹੁਣ ਇਹਨਾ ਮਾਮਲਿਆਂ ਵਿਚ ਵੀ ਪੀੜਤ ਪਰਿਵਾਰਾਂ ਨੂੰ ਇਨਸਾਫ ਦੀ ਉਮੀਦ ਜਾਗੀ ਹੈ। …