ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਹੋਟਲ ਦੇ ਕਮਰੇ ਦੀ ਵੀਡੀਓ ਲੀਕ ਹੋਣ ਦੀ ਸ਼ਿਕਾਇਤ ਕੀਤੀ ਹੈ। ਟੀਮ ਇੰਡੀਆ ਇਸ ਸਮੇਂ ਆਸਟ੍ਰੇਲੀਆ ‘ਚ ਟੀ-20 ਵਿਸ਼ਵ ਕੱਪ ‘ਚ ਹਿੱਸਾ ਲੈ ਰਹੀ ਹੈ। ਵਿਰਾਟ ਕੋਹਲੀ ਸਮੇਤ ਟੀਮ ਇੰਡੀਆ ਫਿਲਹਾਲ ਪਰਥ ਦੇ ਕਰਾਊਨ ਟਾਵਰ ਹੋਟਲ ‘ਚ ਰੁਕੀ ਹੋਈ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਟਲ ਨੇ ਵਿਰਾਟ ਕੋਹਲੀ ਤੋਂ ਮੁਆਫੀ ਮੰਗ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ ਹੋਟਲ ਦੇ ਕਿਸੇ ਕਰਮਚਾਰੀ ਨੇ ਬਣਾਈ ਹੈ। ਹੋਟਲ ਵਾਲੇ ਪਾਸੇ ਤੋਂ ਇਸ ਵਿੱਚ ਸ਼ਾਮਲ ਵਿਅਕਤੀ ਨੂੰ ਬਾਹਰ ਕੱਢ ਦਿੱਤਾ ਗਿਆ ਹੈ।
ਵਿਰਾਟ ਕੋਹਲੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸ਼ੇਅਰ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਕੋਹਲੀ ਆਪਣੇ ਹੋਟਲ ਦੇ ਕਮਰੇ ਵਿੱਚ ਨਹੀਂ ਸੀ। ਦਰਅਸਲ, ਟੀਮ ਇੰਡੀਆ ਸਾਊਥ ਅਫਰੀਕਾ ਦੇ ਖਿਲਾਫ ਮੈਚ ਲਈ ਕਰਾਊਨ ਟਾਵਰ ਹੋਟਲ ‘ਚ ਰੁਕੀ ਹੋਈ ਸੀ। ਇਹ ਵੀਡੀਓ ਉਸੇ ਹੋਟਲ ਦੀ ਹੈ।