Vivo T3 Lite 5G ਭਾਰਤ ‘ਚ ਲਾਂਚ, ਜਾਣੋ ਕੀਮਤ, ਸਪੈਸੀਫਿਕੇਸ਼ਨ ਅਤੇ ਆਫਰ

Vivo T3 Lite 5G India: ਵੀਵੋ ਨੇ ਭਾਰਤੀ ਬਾਜ਼ਾਰ ਵਿੱਚ ਆਪਣਾ ਸਸਤਾ ਅਤੇ ਸ਼ਕਤੀਸ਼ਾਲੀ ਸਮਾਰਟਫੋਨ Vivo T3 Lite 5G ਲਾਂਚ ਕਰ ਦਿੱਤਾ ਹੈ। ਜੋ ਕਿ ਕੰਪਨੀ ਦਾ ਸਭ ਤੋਂ ਕਿਫਾਇਤੀ 5G ਸਮਰਥਿਤ ਸਮਾਰਟਫੋਨ ਹੈ ਅਤੇ ਇਸ ਨੂੰ MediaTek Dimensity 6300 ਚਿਪਸੈੱਟ ‘ਤੇ ਪੇਸ਼ ਕੀਤਾ ਗਿਆ ਹੈ। ਸਮਾਰਟਫੋਨ ‘ਚ 50MP AI ਕੈਮਰਾ ਹੈ ਅਤੇ ਪਾਵਰ ਬੈਕਅਪ ਲਈ 5,000mAh ਦੀ ਬੈਟਰੀ ਉਪਲਬਧ ਹੈ। Vivo T3 Lite 5G ਦੀ ਕੀਮਤ ਅਤੇ ਇਸਦੇ ਨਾਲ ਉਪਲਬਧ ਪੇਸ਼ਕਸ਼ਾਂ ਬਾਰੇ ਵਿਸਥਾਰ ਵਿੱਚ ਜਾਣੋ।

Vivo T3 Lite 5G: ਕੀਮਤ ਅਤੇ ਉਪਲਬਧਤਾ
Vivo T3 Lite 5G ਨੂੰ ਭਾਰਤੀ ਬਾਜ਼ਾਰ ‘ਚ ਦੋ ਸਟੋਰੇਜ ਵੇਰੀਐਂਟ ‘ਚ ਲਾਂਚ ਕੀਤਾ ਗਿਆ ਹੈ। ਇਸ ਦੇ 4GB + 128GB ਸਟੋਰੇਜ ਮਾਡਲ ਦੀ ਕੀਮਤ 10,499 ਰੁਪਏ ਹੈ। ਜਦੋਂ ਕਿ 6GB + 128GB ਸਟੋਰੇਜ ਮਾਡਲ ਨੂੰ 11,499 ਰੁਪਏ ਦੀ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ। ਇਹ ਸਮਾਰਟਫੋਨ ਐਕਸਕਲੂਜ਼ਿਵ ਤੌਰ ‘ਤੇ ਫਲਿੱਪਕਾਰਟ ‘ਤੇ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਇਸ ਨੂੰ ਵੀਵੋ ਈਸਟੋਰ ਤੋਂ ਵੀ ਖਰੀਦਿਆ ਜਾ ਸਕਦਾ ਹੈ।

Vivo T3 Lite 5G: ਪੇਸ਼ਕਸ਼ਾਂ
ਕੰਪਨੀ ਨੇ Vivo T3 Lite 5G ਸਮਾਰਟਫੋਨ ਦੇ ਨਾਲ ਕਈ ਆਫਰ ਦਾ ਵੀ ਐਲਾਨ ਕੀਤਾ ਹੈ। ਜੇਕਰ ਤੁਸੀਂ ਇਸ ਨੂੰ ਖਰੀਦਣ ਲਈ HDFC ਜਾਂ ICICI ਬੈਂਕ ਕਾਰਡ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ 500 ਰੁਪਏ ਦਾ ਫਲੈਟ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਸਮਾਰਟਫੋਨ ਦੇ ਨਾਲ ਸਿਰਫ 299 ਰੁਪਏ ਦੀ ਕੀਮਤ ‘ਤੇ 10W ਚਾਰਜਿੰਗ ਅਡਾਪਟਰ ਵੀ ਦਿੱਤਾ ਜਾ ਰਿਹਾ ਹੈ। ਇਹ ਸਮਾਰਟਫੋਨ ਵਾਈਬ੍ਰੈਂਟ ਗ੍ਰੀਨ ਅਤੇ ਮੈਜੇਸਟਿਕ ਬਲੈਕ ਵੇਰੀਐਂਟ ‘ਚ ਉਪਲੱਬਧ ਹੋਵੇਗਾ ਅਤੇ ਇਸ ਦੀ ਸੇਲ 4 ਜੁਲਾਈ 2024 ਤੋਂ ਸ਼ੁਰੂ ਹੋਵੇਗੀ।

Vivo T3 Lite 5G: ਸਪੈਸੀਫਿਕੇਸ਼ਨਸ
Vivo T3 Lite 5G ਸਮਾਰਟਫੋਨ ‘ਚ 6.56 ਇੰਚ ਦੀ ਡਿਸਪਲੇ ਦਿੱਤੀ ਗਈ ਹੈ ਅਤੇ ਇਸ ਨੂੰ MediaTek Dimensity 6300 ਪ੍ਰੋਸੈਸਰ ‘ਤੇ ਪੇਸ਼ ਕੀਤਾ ਗਿਆ ਹੈ। ਇਹ ਸਮਾਰਟਫੋਨ ਐਂਡ੍ਰਾਇਡ 14 ਆਧਾਰਿਤ Funtouch OS 14 ‘ਤੇ ਕੰਮ ਕਰਦਾ ਹੈ ਅਤੇ ਫੋਟੋਗ੍ਰਾਫੀ ਲਈ ਇਸ ‘ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਫੋਨ ‘ਚ 50MP AI ਮੁੱਖ ਸੈਂਸਰ ਹੈ, ਜਦਕਿ 2MP ਬੋਕੇਹ ਇਫੈਕਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ LED ਫਲੈਸ਼ ਵੀ ਦਿੱਤੀ ਗਈ ਹੈ ਜਿਸ ਦੀ ਮਦਦ ਨਾਲ ਘੱਟ ਰੋਸ਼ਨੀ ‘ਚ ਫੋਟੋਆਂ ਕਲਿੱਕ ਕੀਤੀਆਂ ਜਾ ਸਕਦੀਆਂ ਹਨ।

ਫਰੰਟ ਕੈਮਰੇ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ 8MP ਸੈਲਫੀ ਕੈਮਰਾ ਮਿਲੇਗਾ, ਜੋ ਕਿ ਨਾਈਟ ਮੋਡ ਅਤੇ ਪੋਰਟਰੇਟ ਮੋਡ ਵਰਗੇ ਫੀਚਰਸ ਨਾਲ ਲੈਸ ਹੈ। ਪਾਵਰ ਬੈਕਅਪ ਲਈ, ਫ਼ੋਨ ਵਿੱਚ 5,000mAh ਦੀ ਬੈਟਰੀ ਹੈ ਜੋ 15W ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕੰਪਨੀ ਦੇ ਇਸ ਸਸਤੇ ਸਮਾਰਟਫੋਨ ‘ਚ ਯੂਜ਼ਰਸ ਨੂੰ ਸਾਈਡ ਮਾਊਂਟਿਡ ਫਿੰਗਰਪ੍ਰਿੰਟ ਸੈਂਸਰ ਅਤੇ 3.5mm ਆਡੀਓ ਜੈਕ ਵੀ ਮਿਲੇਗਾ।