Site icon TV Punjab | Punjabi News Channel

ਗੁਜਰਾਤ ‘ਚ ਸ਼ੁਰੂ ਹੋਈ ਵੋਟਿੰਗ, 89 ਸੀਟਾਂ ‘ਤੇ ਹੁਣ ਤਕ 4.92 % ਵੋਟਿੰਗ

ਡੈਸਕ- ਗੁਜਰਾਤ ਵਿਧਾਨ ਸਭਾ ਲਈ ਦੋ ਪੜਾਵਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਜਾਰੀ ਹੈ। ਪਹਿਲੇ ਪੜਾਅ ਵਿੱਚ 89 ਹਲਕਿਆਂ ਵਿੱਚ ਚੋਣਾਂ ਹੋ ਰਹੀਆਂ ਹਨ । ਪਿਛਲੇ 27 ਸਾਲਾਂ ਤੋਂ ਗੁਜਰਾਤ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੈ । ਗੁਜਰਾਤ ਵਿੱਚ ਭਾਜਪਾ ਦੀ ਨਜ਼ਰ ਰਿਕਾਰਡ ਸੱਤਵੀਂ ਵਾਰ ਜਿੱਤਣ ‘ਤੇ ਟਿਕੀ ਹੋਈ ਹੈ । ਉੱਥੇ ਹੀ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਐਂਟਰੀ ਨੇ ਗੁਜਰਾਤ ਚੋਣਾਂ ਨੂੰ ਤਿਕੋਣਾ ਮੁਕਾਬਲਾ ਬਣਾ ਦਿੱਤਾ ਹੈ।

ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਅਨੁਸਾਰ ਪਹਿਲੇ ਪੜਾਅ ਵਿੱਚ ਦੱਖਣੀ ਗੁਜਰਾਤ ਅਤੇ ਕੱਛ-ਸੌਰਾਸ਼ਟਰ ਖੇਤਰ ਦੇ 19 ਜ਼ਿਲ੍ਹਿਆਂ ਵਿੱਚ 788 ਉਮੀਦਵਾਰ ਮੈਦਾਨ ਵਿੱਚ ਹਨ । ਇਨ੍ਹਾਂ ਉਮੀਦਵਾਰਾਂ ਵਿੱਚ 70 ਮਹਿਲਾਵਾਂ ਅਤੇ 339 ਆਜ਼ਾਦ ਉਮੀਦਵਾਰ ਹਨ । 89 ਸੀਟਾਂ ਵਿੱਚੋਂ 14 ਅਨੁਸੂਚਿਤ ਕਬੀਲਿਆਂ ਅਤੇ ਸੱਤ ਦਲਿਤਾਂ ਲਈ ਰਾਖਵੀਆਂ ਹਨ । ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋ ਕੇ ਅਤੇ ਸ਼ਾਮ 5.30 ਵਜੇ ਤੱਕ ਜਾਰੀ ਰਹੇਗੀ । ਪਹਿਲੇ ਪੜਾਅ ਦੇ ਤਹਿਤ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 2,39,76,670 ਵੋਟਰ ਰਜਿਸਟਰਡ ਹਨ । ਇਸ ਵਿੱਚ 1,24,33,362 ਪੁਰਸ਼, 1,15,42,811 ਮਹਿਲਾ ਅਤੇ 497 ਥਰਡ ਜੈਂਡਰ ਦੇ ਵੋਟਰ ਸ਼ਾਮਲ ਹਨ ।

ਚੋਣਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ, “ਅੱਜ ਗੁਜਰਾਤ ਚੋਣਾਂ ਦਾ ਪਹਿਲਾ ਪੜਾਅ ਹੈ। ਮੈਂ ਅੱਜ ਵੋਟਿੰਗ ਕਰਨ ਵਾਲੇ ਸਾਰੇ ਲੋਕਾਂ, ਵਿਸ਼ੇਸ਼ ਰੂਪ ਨਾਲ ਪਹਿਲੀ ਵਾਰ ਵੋਟਿੰਗ ਕਰਨ ਵਾਲੇ ਵੋਟਰਾਂ ਨੂੰ ਰਿਕਾਰਡ ਗਿਣਤੀ ਵਿੱਚ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ।”

ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੋਟਿੰਗ ਤੋਂ ਪਹਿਲਾਂ ਟਵੀਟ ਕਰਦਿਆਂ ਕਿਹਾ ਕਿ ਪਿਛਲੇ ਦੀ ਦਹਾਕਿਆਂ ਵਿੱਚ ਗੁਜਰਾਤ ਵਿਕਾਸ ਤੇ ਸ਼ਾਂਤੀ ਦਾ ਪ੍ਰਤੀਕ ਹੈ। ਜਿਸ ‘ਤੇ ਹਰ ਭਾਰਤੀ ਨੂੰ ਮਾਣ ਹੈ। ਪਰ ਗੁਜਰਾਤ ਵਾਸੀਆਂ ਵੱਲੋਂ ਚੁਣੀ ਮਜ਼ਬੂਤ ਸਰਕਾਰ ਦੇ ਕਾਰਨ ਸੰਭਵ ਹੋ ਸਕਿਆ ਹੈ। ਮੈਂ ਪਹਿਲੇ ਪੜਾਅ ਦੇ ਵੋਟਰਾਂ ਤੋਂ ਅਪੀਲ ਕਰਦਾ ਹਨ ਕਿ ਇਸ ਵਿਕਾਸ ਯਾਤਰਾ ਨੂੰ ਜਾਰੀ ਰੱਖਣ ਦੇ ਲਈ ਉਤਸ਼ਾਹ ਤੇ ਵੱਡੀ ਗਿਣਤੀ ਵਿੱਚ ਵੋਟਿੰਗ ਕਰੋ।”

Exit mobile version