ਮੂਸੇਵਾਲਾ ਨੂੰ ਬੰਬ ਨਾਲ ਉੜਾਉਣ ਦੀ ਸੀ ਸਾਜਿਸ਼ , ਦਿੱਲੀ ਪੁਲਿਸ ਨੇ ਮੁੱਖ ਸ਼ੂਟਰ ਕੀਤੇ ਗ੍ਰਿਫਤਾਰ

ਦਿੱਲੀ- ਦਿੱਲੀ ਦੀ ਸਪੈਸ਼ਲ ਸੈੱਲ ਯੂਨਿਟ ਨੇ ਸਿੱਧੂ ਮੂਸੇਵਾਲਾ ਮਰਡਰ ਕੇਸ ਚ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆਂ ਘਟਨਾ ਚ ਸ਼ਾਮਲ ਦੋ ਸ਼ੂਟਰਾਂ ਨੂੰ ਇਕ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ ।ਸ਼ੂਟਰ ਪ੍ਰਿਅਵਰਤ ਫੌਜੀ, ਕਸ਼ਿਸ਼ ਅਤੇ ਸਾਥੀ ਕੇਸ਼ਵ ਨੂੰ ਪੁਲਿਸ ਨੇ ਕਾਬੂ ਕੀਤਾ ਹੈ । ਸਪੈਸ਼ਲ ਸੈੱਲ ਨੇ ਇਨ੍ਹਾਂ ਸ਼ੁਟਰਾਂ ਨੂੰ ਖਾੜੀ ਮੀਠੀ ਰੋਡ ਪਿੰਡ ਬਾਰੋਈ ਮੁੰਦੜਾ ਗੁਜਰਾਤ ਦੇ ਕੱਛ ਤੋਂ ਕਾਬੂ ਕੀਤਾ ਹੈ ।ਇਹ ਕਿਰਾਏ ਦਾ ਮਕਾਨ ਲੈ ਕੇ ਰਹਿ ਰਹੇ ਸਨ । ਇਨ੍ਹਾਂ ਪਾਸੋਂ ਖਤਰਨਾਕ ਮਾਰੂ ਹਥਿਆਰਾਂ ਸਮੇਤ ਗ੍ਰਨੇਡ ਲਾਂਚਰ ਅਤੇ ਗ੍ਰਨੇਡ ਵੀ ਮਿਲੇ ਹਨ ।

ਸਪੈਸ਼ਲ ਸੈੱਲ ਦੇ ਕਮਿਸ਼ਨਰ ਐੱਚ.ਜੀ.ਐੱਸ਼ ਧਾਲੀਵਾਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ 29 ਮਈ ਨੂੰ ਕੀਤੇ ਗਏ ਕਤਲ ਚ ਪ੍ਰਿਅਵਰਤ ਫੌਜੀ ਦੀ ਵੀ ਅਹਿਮ ਭੂਮਿਕਾ ਸੀ ।ਫੌਜੀ ਬੈਲੋਰੋ ਗੱਡੀ ਚ ਸੀ ਅਤੇ ਉਹ ਟੀਮ ਨੂੰ ਹੈੱਡ ਕਰ ਰਿਹਾ ਸੀ ।ਕਸ਼ਿਸ਼ ਬੋਲੈਰੋ ਨੂੰ ਚਲਾ ਰਿਹਾ ਸੀ । ਇਸ ਵਿੱਚ ਦੋ ਹੋਰ ਸ਼ੂਟਰ ਅੰਕਿਤ ਸਿਰਸਾ ਅਤੇ ਦੀਪਕ ਮੁੰਡੀ ਵੀ ਸਨ ।ਕੋਰੋਲਾ ਕਾਰ ਨੂੰ ਜਗਰੂਪ ਰੂਪਾ ਚਲਾ ਰਿਹਾ ਸੀ ,ਜਿਸ ਨਾਲ ਮਨਪ੍ਰੀਤ ਮੰਨੂ ਬੈਠਾ ਹੋਇਆ ਸੀ ।

ਪੁਲਿਸ ਮੁਤਾਬਿਕ ਕੇਕੜਾ ਦੀ ਇਤਲਾਹ ‘ਤੇ ਕੈਨੇਡਾ ਤੋਂ ਗੋਲਡੀ ਬਰਾੜ ਵਲੋਂ ਮਿਲੀ ਹਰੀ ਝੰਡੀ ਤੋਂ ਬਾਅਦ ਕੋਰੋਲਾ ਕਾਰ ਅਤੇ ਬੋਲੈਰੋ ਸਿੱਧੂ ਮੂਸੇਵਾਲਾ ਦੇ ਪਿੱਛੇ ਚਲੀ ਗਈ ।ਕੋਰੋਲਾ ਕਾਰ ਮੂਸੇਵਾਲਾ ਦੀ ਥਾਰ ਨੂੰ ਕਰਾਸ ਕਰਦੀ ਹੈ । ਜਿਸ ਵਿੱਚ ਮੌਜੂਦ ਮਨਪ੍ਰੀਤ ਮੰਨੂ ਏ.ਕੇ 47 ਰਾਇਫਲ ਨਾਲ ਸੱਭ ਤੋਂ ਪਹਿਲਾਂ ਮੂਸੇਵਾਲਾ ‘ਤੇ ਬਰਸਟ ਫਾਇਰ ਕਰਦਾ ਹੈ । ਗੋਲੀ ਮੂਸੇਵਾਲਾ ਨੂੰ ਲੱਗ ਜਾਂਦੀ ਹੈ ਤਾਂ ਉਸਦੀ ਥਾਰ ਰੁੱਕ ਜਾਂਦੀ ਹੈ । ਇਸਤੋਂ ਬਾਅਦ ਬੋਲੈਰੋ ਗੱਡੀ ਆਉਂਦੀ ਹੈ । ਜਿਸ ਵਿੱਚ ਮੌਜੂਦ ਪ੍ਰਿਅਵਰਤ ਫੌਜੀ,ਅੰਕਿਤ ਸਿਰਸਾ,ਕਸ਼ਿਸ਼ ਅਤੇ ਦੀਪਕ ਮੁੰਡੀ ਆਪਣੇ ਹਥਿਆਰਾਂ ਨਾਲ ਮੂਸੇਵਾਲਾ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਹਨ । ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਪ੍ਰਿਅਵਰਤ ਫੌਜੀ ਕੈਨੇਡਾ ਚ ਗੋਲਡੀ ਬਰਾੜ ਨੂੰ ਫੋਨ ਕਰਕੇ ਜਾਣਕਾਰੀ ਦਿੰਦਾ ਹੈ ।

ਸੱਭ ਤੋਂ ਵੱਡਾ ਹੈਰਾਨੀਜਨਕ ਖੁਲਸਾ ਕਰਦਿਆਂ ਸਪੈਸ਼ਲ ਸੈੱਲ ਮੁੱਖੀ ਧਾਲੀਵਾਲ ਨੇ ਦੱਸਿਆ ਕਿ ਇਨ੍ਹਾਂ ਪਾਸੋਂ ਇਕ ਗ੍ਰਨੇਡ ਲਾਂਚਰ , 8 ਗ੍ਰਨੇਡ , ਇਕ ਅਸਾਲਟ ਰਾਇਫਲ , ਤਿੰਨ ਸਟਾਰ ਪਿਸਟਲ , 36 ਗੋਲੀਆਂ ਅਤੇ 9 ਇਲੈਕਟ੍ਰਿਕ ਡੈਟੋਨੇਟਰ ਬਰਾਮਦ ਹੋਏ ਹਨ ।ਇਨ੍ਹਾਂ ਦੀ ਯੋਜਨਾ ਸੀ ਕਿ ਜੇਕਰ ਗੋਲੀਆਂ ਨਾਲ ਗੱਲ ਨਾ ਬਣੀ ਤਾਂ ਗ੍ਰਨੇਡ ਚਲਾ ਕੇ ਮੂਸੇਵਾਲਾ ਨੂੰ ਮਾਰ ਦਿੱਤਾ ਜਾਵੇਗਾ ।

ਪੁਲਿਸ ਨੇ ਤਿੰਨਾ ਮੁਲਜ਼ਮਾਂ ਨੂੰ ਅਦਾਲਤ ਚ ਪਪੇਸ਼ ਕੀਤਾ ਜਿੱਥੇ ਉਨ੍ਹਾਂ ਨੂੰ 4 ਜੁਲਾਈ ਤੱਕ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ ।