ਐਤਵਾਰ ਨੂੰ ਆਸਟਰੇਲੀਆ ਨੇ ਟੀ-20 ਵਿਸ਼ਵ ਕੱਪ ਦਾ ਫਾਈਨਲ ਜਿੱਤ ਕੇ ਪਹਿਲੀ ਵਾਰ ਖਿਤਾਬ ਜਿੱਤਿਆ। ਇਸ ਜਿੱਤ ਤੋਂ ਬਾਅਦ ਖਿਡਾਰੀਆਂ ਦਾ ਜਸ਼ਨ ਵਿੱਚ ਡੁੱਬਣਾ ਸੁਭਾਵਿਕ ਸੀ। ਕੰਗਾਰੂ ਟੀਮ ਦੇ ਖਿਡਾਰੀਆਂ ਨੇ ਵਿਸ਼ਵ ਕੱਪ ਦੀ ਟਰਾਫੀ ਅਤੇ ਮੈਡਲ ਲੈਣ ਤੋਂ ਬਾਅਦ ਡਰੈਸਿੰਗ ਰੂਮ ਵਿੱਚ ਹੀ ਬੀਅਰ ਦੀਆਂ ਬੋਤਲਾਂ ਖੋਲ੍ਹੀਆਂ ਅਤੇ ਨੱਚਣ-ਗਾਉਣ ਦੇ ਜਸ਼ਨ ਵਿੱਚ ਮਗਨ ਹੋ ਗਏ। ਇਸ ਦੌਰਾਨ ਖਿਡਾਰੀ ਜੁੱਤੀਆਂ ਵਿੱਚ ਭਰੀ ਬੀਅਰ ਪੀਂਦੇ ਵੀ ਨਜ਼ਰ ਆਏ।
ਜਸ਼ਨ ਮਨਾਉਣ ਦਾ ਇਹ ਤਰੀਕਾ ਬੇਹੱਦ ਅਨੋਖਾ ਹੈ ਅਤੇ ਸੋਸ਼ਲ ਮੀਡੀਆ ‘ਤੇ ਇਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਆਈਸੀਸੀ ਨੇ ਇਸ ਵੀਡੀਓ ਨੂੰ ਆਪਣੇ ਟਵਿਟਰ ਅਤੇ ਇੰਸਟਾਗ੍ਰਾਮ ਪੇਜ ‘ਤੇ ਅਪਲੋਡ ਕੀਤਾ ਹੈ, ਜਿੱਥੇ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।
ਇਸ ਵੀਡੀਓ ‘ਚ ਆਸਟ੍ਰੇਲੀਆਈ ਖਿਡਾਰੀ ਬੀਅਰ ਪੀਂਦੇ ਅਤੇ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ, ਮੈਥਿਊ ਵੇਡ ਆਪਣੇ ਖੱਬੇ ਪੈਰ ਦੀ ਜੁੱਤੀ ਕੱਢਦਾ ਹੈ ਅਤੇ ਉਸ ਵਿੱਚ ਬੀਅਰ ਦਾ ਕੈਨ ਪਾਉਂਦਾ ਹੈ ਅਤੇ ਜੁੱਤੀ ਵਿੱਚੋਂ ਹੀ ਬੀਅਰ ਦਾ ਇੱਕ ਘੁੱਟ ਪੀਂਦਾ ਹੈ।
How’s your Monday going? 😅#T20WorldCup pic.twitter.com/Fdaf0rxUiV
— ICC (@ICC) November 15, 2021
ਇਸ ਤੋਂ ਬਾਅਦ ਮਾਰਕਸ ਸਟੋਇਨਿਸ ਉਸ ਤੋਂ ਇਹ ਜੁੱਤੀ ਲੈ ਲੈਂਦਾ ਹੈ ਅਤੇ ਫਿਰ ਉਹ ਇਸ ਵਿਚ ਆਪਣੀ ਬੀਅਰ ਪਾ ਕੇ ਪੀਂਦਾ ਹੈ। ਇਸ ਤੋਂ ਇਲਾਵਾ ਇਕ ਹੋਰ ਵੀਡੀਓ ‘ਚ ਖਿਡਾਰੀ ਸੰਗੀਤ ਦੀ ਧੁਨ ‘ਤੇ ਨੱਚਦੇ ਵੀ ਨਜ਼ਰ ਆਏ।
View this post on Instagram
ਤੁਹਾਨੂੰ ਦੱਸ ਦੇਈਏ ਕਿ ਇਹ ਟੀ-20 ਵਿਸ਼ਵ ਕੱਪ ਦਾ ਛੇਵਾਂ ਐਡੀਸ਼ਨ ਸੀ। ਆਸਟ੍ਰੇਲੀਆ ਨੇ ਪਹਿਲੀ ਵਾਰ ਟੀ-20 ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ, ਪਾਕਿਸਤਾਨ, ਇੰਗਲੈਂਡ, ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਇਹ ਖਿਤਾਬ ਜਿੱਤ ਚੁੱਕੇ ਹਨ। ਵਿੰਡੀਜ਼ ਦੀ ਟੀਮ ਨੇ ਸਭ ਤੋਂ ਵੱਧ ਦੋ ਖਿਤਾਬ ਜਿੱਤੇ ਹਨ।