ਅਗਲੇ ਚਾਰ ਦਿਨ ਪਵੇਗੀ ਜ਼ਬਰਦਸਤ ਬਰਸਾਤ , ਅਲਰਟ ਜਾਰੀ

ਚੰਡੀਗੜ੍ਹ- ਸੂਬੇ ਵਿਚ ਮੌਸਮ ਦਾ ਮਿਜ਼ਾਜ ਬਦਲਦਾ ਜਾ ਰਿਹਾ ਹੈ। ਵੀਰਵਾਰ ਨੂੰ ਕਈ ਥਾਵਾਂ ’ਤੇ ਹਲਕੇ ਬੱਦਲ ਛਾਏ ਤਾਂ ਕਈ ਜਗ੍ਹਾ ਧੁੱਪ ਰਹੀ। ਤਾਪਮਾਨ ਦੇ ਅੰਕਡ਼ਿਆਂ ’ਤੇ ਨਜ਼ਰ ਸੁੱਟੀ ਜਾਵੇ ਤਾਂ ਪੰਜਾਬ ਵਿਚ ਜ਼ਿਆਦਾਤਰ ਥਾਵਾਂ ’ਤੇ ਹਾਲੇ ਵੀ ਦਿਨ ਦਾ ਪਾਰਾ 38 ਤੋਂ 40 ਡਿਗਰੀ ਸੈਲਸੀਅਸ ਰਿਹਾ, ਜਿਹਡ਼ਾ ਆਮ ਤੋਂ ਜ਼ਿਆਦਾ ਹੀ ਹੈ। ਜ਼ਿਆਦਾਤਰ ਥਾਵਾਂ ’ਤੇ ਰਾਤ ਦਾ ਤਾਪਮਾਨ ਵੀ ਆਮ ਤੋਂ ਇਕ ਤੋਂ ਚਾਰ ਡਿਗਰੀ ਵੱਧ ਰਿਹਾ।

ਆਈਐੱਮਡੀ ਵੱਲੋਂ ਜਾਰੀ ਅਲਰਟ ਅਨੁਸਾਰ ਅਗਲੇ ਚਾਰ ਦਿਨਾਂ ਵਿਚ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਬੱਦਲ ਛਾਏ ਰਹਿਣਗੇ ਅਤੇ ਕਈ ਥਾਵਾਂ ’ਤੇ ਬੂੰਦਾਂਬਾਂਦੀ ਵੀ ਹੋਵੇਗੀ। ਵੀਰਵਾਰ ਨੂੰ ਪਠਾਨਕੋਟ ’ਚ ਦਿਨ ਦਾ ਤਾਪਮਾਨ 35.6 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ ਬਠਿੰਡਾ ਸਭ ਤੋਂ ਗਰਮ ਰਿਹਾ ਅਤੇ ਉੱਥੇ ਤਾਪਮਾਨ ਆਮ ਤੋਂ ਦੋ ਡਿਗਰੀ ਵੱਧ 43.0 ਡਿਗਰੀ ਰਿਹਾ। ਇੱਥੇ ਰਾਤ ਦਾ ਤਾਪਮਾਨ 27.4 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿਚ ਦਿਨ ਦਾ ਤਾਪਮਾਨ 40.2 ਅਤੇ ਰਾਤ ਦਾ ਤਾਪਮਾਨ 28.3 ਡਿਗਰੀ ਰਿਹਾ। ਇਸੇ ਤਰ੍ਹਾਂ ਲੁਧਿਆਣਾ ਵਿਚ 38.5 ਅਤੇ ਜਲੰਧਰ ਵਿਚ ਦਿਨ ਦਾ ਤਾਪਮਾਨ 39.6 ਡਿਗਰੀ ਦੇ ਆਸਪਾਸ ਰਿਹਾ।

ਸਕਾਈਮੇਟ ਵੈਦਰ ਅਨੁਸਾਰ ਅੱਜ ਉੱਤਰ-ਪੂਰਬੀ ਭਾਰਤ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਦਰਮਿਆਨੀ ਤੋਂ ਭਾਰੀ ਬਾਰਸ਼ ਜਾਰੀ ਰਹਿ ਸਕਦੀ ਹੈ। ਉਡੀਸ਼ਾ, ਛੱਤੀਸਗੜ੍ਹ ਦੇ ਕੁਝ ਹਿੱਸਿਆਂ, ਪੂਰਬੀ ਮੱਧ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਲਕਸ਼ਦੀਪ ਲਕਸ਼ਦੀਪ ਤੇ ਕੇਰਲ ਵਿੱਚ ਅਲੱਗ-ਥਲੱਗ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।