ਮੌਸਮ ਫਿਰ ਵੱਟੇਗਾ ਪਾਸਾ, ਦੋ ਦਿਨ ਪੰਜਾਬ ‘ਚ ਗੜ੍ਹੇਮਾਰੀ ਨਾਲ ਬਰਸਾਤ ਦਾ ਅਲਰਟ

ਡੈਸਕ- ਮੌਸਮ ਇਕ ਵਾਰ ਫਿਰ ਪਾਸਾ ਵੱਟਣ ਜਾ ਰਿਹਾ ਹੈ ।ਗਰਮੀ-ਸਰਦੀ ਦੀ ਲੂਕਣ-ਮੀਚੀ ਮਾਰਚ ਦੇ ਅੰਤ ਤੱਕ ਜਾਰੀ ਰਹੇਗੀ । ਮੌਸਮ ਵਿਭਾਗ ਨੇ ਕਿਹਾ ਹੈ ਕਿ ਉੱਤਰ ਪੱਛਮ ਭਾਰਤ ਦੇ ਕਈ ਸੂਬਿਆਂ ਵਿਚ ਇਕ ਵਾਰ ਫਿਰ ਤੋਂ ਮੌਸਮ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ 29 ਮਾਰਚ ਤੋਂ ਉੱਤਰ ਪੱਛਮ ਦੇ ਕਈ ਸੂਬਿਆਂ ਵਿਚ ਮੀਂਹ ਦੇ ਨਾਲ ਗੜ੍ਹੇਮਾਰੀ ਹੋਣ ਦੀ ਸ਼ੰਕਾ ਹੈ। ਪੰਜਾਬ, ਹਰਿਆਣਾ ਉੱਤਰ ਪ੍ਰਦੇਸ਼, ਬਿਹਾਰ, ਉਤਰਾਖੰਡ, ਦਿੱਲੀ-NCR ਸਣੇ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਇਸ ਹਫਤੇ ਦੇ ਆਖਰੀ ਵਿਚ ਮੀਂਹ ਦੇ ਗੜ੍ਹੇਮਾਰੀ ਪੈਣ ਦੀ ਸ਼ੰਕਾ ਹੈ। ਇਸ ਤੋਂ ਇਲਾਵਾ 30 ਤੇ 31 ਮਾਰਚ ਨੂੰ ਬਿਹਾਰ, ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ ਤੇ ਸਿੱਕਮ ਵਿਚ ਮੱਧਮ ਤੋਂ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ।

ਅਗਲੇ 48 ਘੰਟਿਆਂ ਦੌਰਾਨ ਉਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਤੇਲੰਗਾਨਾ ਸਣੇ ਇਕ ਦਰਜਨ ਤੋਂ ਵੱਧ ਸੂਬਿਆਂ ਵਿਚ ਤੇਜ਼ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਬਿਜਲੀ ਡਿਗਣ ਤੇ ਤੇਜ਼ ਹਵਾਵਾਂ ਚੱਲਣਗੀਆਂ। IMD ਮੁਤਾਬਕ ਇਸ ਨਾਲ ਲੋਕਾਂ ਨੂੰ ਲੂ ਤੇ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਗਿਆਨਕਾਂ ਨੇ 5 ਅਪ੍ਰੈਲ ਤੱਕ ਭਾਰਤ ਦੇ ਕਈ ਹਿੱਸਿਆਂ ਵਿਚ ਤੇਜ਼ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਮੌਸਮ ਵਿਭਾਗ ਮੁਤਾਬਕ 28 ਮਾਰਚ ਦੀ ਰਾਤ ਤੋਂ ਦਿੱਲੀ-NCR ਵਿਚ ਮੌਸਮ ਵਿਗੜਨ ਦੀ ਸ਼ੰਕਾ ਦੱਸੀ ਜਾ ਰਹੀ ਹੈ। IMD ਮੁਤਾਬਕ 30 ਤੇ 31 ਮਾਰਚ ਨੂੰ ਪੰਜਾਬ, ਹਿਮਾਚਲ ਹਰਿਆਣਾ, ਉਤਰਾਖੰਡ, ਪੱਛਮੀ ਯੂਪੀ ਵਿਚ ਮੀਂਹ ਨਾਲ ਗੜ੍ਹੇਮਾਰੀ ਦੀ ਸੰਭਾਵਨਾ ਹੈ। 30 ਮਾਰਚ ਨੂੰ ਰਾਜਸਥਾਨ ਵਿਚ ਗੜ੍ਹੇਮਾਰੀ ਹੋ ਸਕਦੀ ਹੈ ਜਦੋਂ ਕਿ 30 ਮਾਰਚ ਨੂੰ ਮੱਧਪ੍ਰਦੇਸ਼ ਤੇ ਛੱਤੀਸਗੜ੍ਹ ਵਿਚ ਵੀ ਗੜ੍ਹੇਮਾਰੀ ਦੀਆਂ ਸੰਭਾਵਨਾਵਾਂ ਹਨ। IMD ਨੇ 31 ਮਾਰਚ ਤੱਕ ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਇਲਸੀਮਾ ਤੇ ਕਰਨਾਟਕ ਦੇ ਕਈ ਇਲਾਕਿਆਂ ਵਿਚ ਮੀਂਹ ਨਾਲ ਗੜ੍ਹੇਮਾਰੀ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਦਿੱਲੀ ਵਿਚ ਵੀ 30 ਤੇ 31 ਮਾਰਚ ਨੂੰ ਮੀਂਹ ਪੈ ਸਕਦਾ ਹੈ।