Cinnamon Benefits : ਦਾਲਚੀਨੀ ਇਕ ਕਿਸਮ ਦਾ ਮਸਾਲਾ ਹੈ, ਜੋ ਸਾਡੀ ਰਸੋਈ ਵਿਚ ਆਸਾਨੀ ਨਾਲ ਮਿਲ ਜਾਂਦਾ ਹੈ। ਪਰ ਇਸ ਦੇ ਫਾਇਦਿਆਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਦਾਲਚੀਨੀ ਵਿੱਚ ਬਹੁਤ ਸਾਰੇ ਆਯੁਰਵੈਦਿਕ ਗੁਣ ਪਾਏ ਜਾਂਦੇ ਹਨ ।
ਇਹ ਭੂਰੇ ਰੰਗ ਦੀ, ਖੁਸ਼ਬੂਦਾਰ ਅਤੇ ਲੱਕੜੀ ਵਰਗੀ ਦਿਖਾਈ ਦਿੰਦੀ ਹੈ ਅਤੇ ਇਸਦੀ ਵਰਤੋਂ ਸਿਹਤ ਸੰਬੰਧੀ ਕਈ ਸਮੱਸਿਆਵਾਂ ਵਿੱਚ ਕੀਤੀ ਜਾਂਦੀ ਹੈ।
Cinnamon Benefits :ਦਾਲਚੀਨੀ ਵਿੱਚ ਕਿਹੜੇ ਗੁਣ ਪਾਏ ਜਾਂਦੇ ਹਨ? ਜਾਣੋ
Cinnamon Benefits : ਕਿਵੇਂ ਹੈ ਫਾਇਦੇਮੰਦ ਦਾਲਚੀਨੀ ?
ਦਾਲਚੀਨੀ ਵਿੱਚ ਐਂਟੀ-ਇੰਫਲੇਮੇਟਰੀ, ਐਂਟੀਬੈਕਟੀਰੀਅਲ, ਐਂਟੀਫੰਗਲ ਗੁਣ ਪਾਏ ਜਾਂਦੇ ਹਨ ਅਤੇ ਇਸ ਵਿੱਚ ਐਂਟੀਆਕਸੀਡੈਂਟ ਵੀ ਹੁੰਦੇ ਹਨ ਜੋ ਸਿਹਤ ਨੂੰ ਬਹੁਤ ਲਾਭ ਪਹੁੰਚਾ ਸਕਦੇ ਹਨ।
Hiccups : ਹਿਚਕੀ ਵਿੱਚ ਮਦਦਗਾਰ
ਕਦੇ-ਕਦਾਈਂ ਹਿਚਕੀ ਆਉਣਾ ਇੱਕ ਆਮ ਸਮੱਸਿਆ ਹੈ ਪਰ ਕੁਝ ਲੋਕ ਅਕਸਰ ਹਿਚਕੀ ਦੀ ਸ਼ਿਕਾਇਤ ਕਰਦੇ ਹਨ।
ਅਜਿਹੇ ਲੋਕਾਂ ਲਈ ਦਾਲਚੀਨੀ ਇੱਕ ਕਾਰਗਰ ਵਿਕਲਪ ਹੋ ਸਕਦੀ ਹੈ, ਹਿਚਕੀ ਦੀ ਸਥਿਤੀ ਵਿੱਚ, ਦਾਲਚੀਨੀ ਦਾ ਕਾੜ੍ਹਾ ਪੀਣ ਨਾਲ ਰਾਹਤ ਮਿਲਦੀ ਹੈ।
ਜੇਕਰ ਤੁਸੀਂ ਦਾਲਚੀਨੀ ਦਾ ਪਾਣੀ ਪੀਂਦੇ ਹੋ ਤਾਂ ਕੀ ਹੁੰਦਾ ਹੈ?
ਦਾਲਚੀਨੀ ਦਾ ਪਾਣੀ ਰੋਜ਼ਾਨਾ ਪੀਣ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ ਅਤੇ ਭਾਰ ਵੀ ਘੱਟ ਹੁੰਦਾ ਹੈ।
ਇਸ ਤੋਂ ਇਲਾਵਾ ਇਹ ਪਾਚਨ ਸੰਬੰਧੀ ਸਮੱਸਿਆਵਾਂ ਅਤੇ ਸ਼ੂਗਰ ਲੈਵਲ ਨੂੰ ਘੱਟ ਕਰਨ ‘ਚ ਵੀ ਫਾਇਦੇਮੰਦ ਹੈ।
Oral Health :ਮੂੰਹ ਅਤੇ ਦੰਦਾਂ ਦੀ ਸਿਹਤ
ਦਾਲਚੀਨੀ ਵਿੱਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਮੂੰਹ ਦੀ ਸਿਹਤ ਦਾ ਧਿਆਨ ਰੱਖਣ ਵਿੱਚ ਮਦਦ ਕਰਦੇ ਹਨ।
ਦਾਲਚੀਨੀ ਦੀ ਚਾਹ ਪੀਣ ਨਾਲ ਦੰਦਾਂ ਵਿੱਚ ਦਰਦ, ਮਸੂੜਿਆਂ ਦੀ ਸੋਜ ਅਤੇ ਕੈਵਿਟੀ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਸਾਹ ਦੀ ਬਦਬੂ ਨੂੰ ਦੂਰ ਕਰਨ ‘ਚ ਵੀ ਦਾਲਚੀਨੀ ਮਦਦਗਾਰ ਹੈ।
Weight loss : ਭਾਰ ਘਟਾਏ
ਦਾਲਚੀਨੀ ‘ਚ ਫਾਈਬਰ ਅਤੇ ਐਂਟੀਆਕਸੀਡੈਂਟ ਚੰਗੀ ਮਾਤਰਾ ‘ਚ ਪਾਏ ਜਾਂਦੇ ਹਨ ਅਤੇ ਇਸ ਦੇ ਸੇਵਨ ਨਾਲ ਭਾਰ ਘਟਾਉਣਾ ਆਸਾਨ ਹੋ ਜਾਂਦਾ ਹੈ।
Cold : ਜ਼ੁਕਾਮ ਅਤੇ ਖਾਂਸੀ ਵਿਚ ਮਦਦਗਾਰ ਹੈ
ਦਾਲਚੀਨੀ ਦੇ ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਗੁਣ ਸਰਦੀ, ਖੰਘ ਅਤੇ ਮੌਸਮੀ ਬੁਖਾਰ ਵਰਗੀਆਂ ਆਮ ਲਾਗਾਂ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
Immunity : ਇਮਿਊਨ ਸਿਸਟਮ ਨੂੰ ਸੁਧਾਰੇ
ਦਾਲਚੀਨੀ ਸਰੀਰ ਦੀ ਇਮਿਊਨਿਟੀ ਵਧਾਉਣ ਵਿਚ ਮਦਦ ਕਰਦੀ ਹੈ ਅਤੇ ਤੁਹਾਨੂੰ ਕਈ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਦਿੰਦੀ ਹੈ।
Appetite : ਭੁੱਖ ਵਧਾਉਣ ਵਿਚ ਮਦਦਗਾਰ ਹੈ
ਦਾਲਚੀਨੀ ਦਾ ਚੂਰਨ ਪੀਸ ਕੇ ਸਵੇਰੇ-ਸ਼ਾਮ ਭੋਜਨ ਤੋਂ ਪਹਿਲਾਂ ਲੈਣ ਨਾਲ ਭੁੱਖ ਵਧਦੀ ਹੈ।