India vs Australia, 2nd T20I: ਮੋਹਾਲੀ ‘ਚ ਆਸਟ੍ਰੇਲੀਆ ਖਿਲਾਫ ਪਹਿਲਾ ਟੀ-20 ਹਾਰਨ ਤੋਂ ਬਾਅਦ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਸ਼ੁੱਕਰਵਾਰ ਨੂੰ ਦੂਜੇ ਟੀ-20 ਮੈਚ ‘ਚ ਆਪਣੀ ਨੱਕ ਬਚਾਉਣ ‘ਤੇ ਉਤਰੇਗੀ। ਭਾਰਤ ਨੂੰ ਦੂਜੇ ਮੈਚ ‘ਚ ਕਈ ਸਵਾਲਾਂ ਦੇ ਜਵਾਬ ਦੇਣੇ ਹੋਣਗੇ ਤਾਂ ਕਿ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ਲਈ ਸੰਤੁਲਿਤ ਟੀਮ ਤਿਆਰ ਕੀਤੀ ਜਾ ਸਕੇ।
ਭਾਰਤ ਨੇ ਪਹਿਲੇ ਮੈਚ ਵਿੱਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਸੀ ਜਦਕਿ ਅਨੁਭਵੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਕੋਵਿਡ ਕਾਰਨ ਸੀਰੀਜ਼ ਤੋਂ ਹਟ ਗਏ ਸਨ। ਭਾਰਤ ਦੀ ਬੱਲੇਬਾਜ਼ੀ ਅਜੇ ਵੀ ਸੰਭਲਦੀ ਨਜ਼ਰ ਆ ਰਹੀ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਜਲਦੀ ਆਊਟ ਹੋ ਗਏ। ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਨੇ ਲੰਬੇ ਸੱਟ ਦੇ ਬ੍ਰੇਕ ਤੋਂ ਬਾਅਦ ਵਾਪਸੀ ਕਰਦੇ ਹੋਏ ਸ਼ਾਨਦਾਰ ਅਰਧ ਸੈਂਕੜਾ ਬਣਾਇਆ। ਰਵਿੰਦਰ ਜਡੇਜਾ ਦੀ ਗੈਰ-ਮੌਜੂਦਗੀ ਵਿੱਚ ਆਲਰਾਊਂਡਰ ਦੀ ਭਾਲ ਜਾਰੀ ਹੈ।
ਕਿੱਥੇ ਖੇਡਿਆ ਜਾਵੇਗਾ ਭਾਰਤ ਬਨਾਮ ਆਸਟ੍ਰੇਲੀਆ ਵਿਚਕਾਰ ਦੂਜਾ T20I?
ਭਾਰਤ ਅਤੇ ਆਸਟਰੇਲੀਆ ਵਿਚਾਲੇ ਦੂਜਾ ਟੀ-20 ਮੈਚ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਨਾਗਪੁਰ ਵਿੱਚ ਖੇਡਿਆ ਜਾ ਰਿਹਾ ਹੈ।
ਭਾਰਤ ਬਨਾਮ ਆਸਟ੍ਰੇਲੀਆ ਵਿਚਕਾਰ ਦੂਜਾ T20I ਕਿਸ ਸਮੇਂ ਸ਼ੁਰੂ ਹੋਵੇਗਾ?
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਦੂਜਾ T20I ਸ਼ੁੱਕਰਵਾਰ, 23 ਸਤੰਬਰ, 2022 ਨੂੰ IST ਸ਼ਾਮ 7:00 ਵਜੇ ਸ਼ੁਰੂ ਹੋਵੇਗਾ।
ਭਾਰਤ ਬਨਾਮ ਆਸਟ੍ਰੇਲੀਆ ਦੂਜੇ ਟੀ-20 ਦਾ ਲਾਈਵ ਕਵਰੇਜ ਕਿੱਥੇ ਅਤੇ ਕਿਵੇਂ ਦੇਖਣਾ ਹੈ?
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਦੂਜੇ ਟੀ-20 ਮੈਚ ਦਾ ਭਾਰਤ ‘ਚ ਸਟਾਰ ਸਪੋਰਟਸ ਨੈੱਟਵਰਕ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਭਾਰਤ ਬਨਾਮ ਆਸਟ੍ਰੇਲੀਆ ਦਾ ਦੂਜਾ T20I ਮੈਚ ਆਨਲਾਈਨ ਅਤੇ ਮੋਬਾਈਲ ‘ਤੇ ਕਿਵੇਂ ਦੇਖਣਾ ਹੈ?
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੂਜੇ ਟੀ-20 ਦੀ ਆਨਲਾਈਨ ਸਟ੍ਰੀਮਿੰਗ ਡਿਜ਼ਨੀ+ ਹੌਟਸਟਾਰ ‘ਤੇ ਉਪਲਬਧ ਹੋਵੇਗੀ।