WHO ਦਾ ਨਵਾਂ ਫੈਸਲਾ : ਕੋਰੋਨਾ ਵਾਇਰਸ ਕਿਵੇਂ ਅਤੇ ਕਿੱਥੇ ਹੋਇਆ ਸੀ ਤਿਆਰ ? ਚੀਨ ਫਿਰ ਕੜਿੱਕੀ ‘ਚ

ਟੀਵੀ ਪੰਜਾਬ ਬਿਊਰੋ-ਸਿਹਤ ਸੰਗਠਨ WHO ਇਸ ਗੱਲ ਦੀ ਫਿਰ ਜਾਂਚ ਕਰ ਸਕਦਾ ਹੈ ਕਿ ਕੋਰੋਨਾ (ਸਾਰਸ-ਸੀਓਵੀ-2 ਵਾਇਰਸ ਦੀ ਪੈਦਾਇਸ਼ ਤੇ ਦੁਨੀਆ ਭਰ ‘ਚ ਉਸ ਦਾ ਪਸਾਰ ਸੰਭਵ ਹੈ। ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਧਨੋਮ ਘੇਬਰੇਅਸ ਨੇ ਵੀ ਅਗਲੇ ਅਧਿਐਨ ਦੀ ਜ਼ਰੂਰਤ ‘ਤੇ ਸਹਿਮਤੀ ਪ੍ਰਗਟਾਈ ਹੈ। ਅਮਰੀਕਾ ਦੇ ਸਿਹਤ ਮੰਤਰੀ ਜੇਵੀਅਰ ਬੇਸੇਰਾ ਨੇ WHO ਨੂੰ ਬੇਨਤੀ ਕੀਤੀ ਹੈ ਕਿ ਉਹ ਯਕੀਨੀ ਬਣਾਉਣ ਕਿ ਕੋਰੋਨਾ ਵਾਇਰਸ ਦੀ ਪੈਦਾਇਸ਼ ਬਾਰੇ ਅਗਲੇ ਗੇੜ ਦੀ ਜਾਂਚ ਵਧੇਰੇ ਪਾਰਦਰਸ਼ੀ ਤੇ ਵਿਗਿਆਨਕ ਆਧਾਰ ਵਾਲੀ ਹੋਵੇ।

ਵਾਇਰਸ ਦੀ ਪੈਦਾਇਸ਼ ਦੀ ਜਾਂਚ ਕਰ ਰਹੇ ਸੀਐੱਨਐੱਨ ਦੇ ਮੁਤਾਬਕ, ਡਬਲਯੂਐੱਚਓ ਦੇ ਵਿਗਿਆਨੀਆਂ ਨੇ ਅਗਲੀ ਜਾਂਚ ਲਈ ਜਿਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਹੈ । ਉਸ ਸਮੇਂ ਆਲਮੀ ਮਾਹਰਾਂ ਦਾ ਧਿਆਨ ਇਸ ‘ਤੇ ਬਹੁਤ ਘੱਟ ਗਿਆ ਸੀ। ਹਾਲਾਂਕਿ ਟੀਮ ਦੇ ਚੀਨ ਜਾਣ ਦੀ ਕੋਈ ਤਰੀਕ ਅਜੇ ਤੈਅ ਨਹੀਂ ਹੋਈ, ਪਰ ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਛੋਟੇ ਸਮੂਹ ਉੱਥੇ ਜਾ ਸਕਦੇ ਹਨ ਤੇ ਉਸ ਤੋਂ ਬਾਅਦ ਇਕ ਵੱਡਾ ਸਮੂਹ ਜਾ ਸਕਦਾ ਹੈ ਜਿਵੇਂ ਜਨਵਰੀ ‘ਚ 17 ਕੌਮਾਂਤਰੀ ਮਾਹਰ ਉੱਥੇ ਗਏ ਸਨ।

 ਕੋਰੋਨਾ ਵਾਇਰਸ ਦੇ ਉਭਾਰ ਸਮੇਂ ਹੀ ਦਸੰਬਰ, 2019 ‘ਚ ਇਨਫਲੁਏਂਜਾ ਦਾ ਜ਼ਿਕਰਯੋਗ ਪਸਾਰ ਤੇ ਇਸ ਗੱਲ ਦੇ ਤੱਥ ਸ਼ਾਮਲ ਹਨ ਕਿ ਵਾਇਰਸ ਨਾਲ ਇਨਫੈਕਟਿਡ ਹੋਣ ਵਾਲੇ ਸ਼ੁਰੂਆਤੀ ਲੋਕਾਂ ਦਾ ਦਸੰਬਰ ‘ਚ ਕੁਲ 28 ਵੱਖ-ਵੱਖ ਖ਼ੁਰਾਕੀ ਤੇ ਪਸ਼ੂ ਬਾਜ਼ਾਰਾਂ ਨਾਲ ਸੰਪਰਕ ਸੀ। ਵ੍ਹਾਈਟ ਹਾਊਸ ਦੇ ਕੋਰੋਨਾ ਸਲਾਹਕਾਰ ਐਂਡੀ ਸਲੈਵਿਟ ਨੇ ਕਿਹਾ ਕਿ ਦੁਨੀਆ ਨੂੰ ਕੋਰੋਨਾ ਦੀ ਪੈਦਾਇਸ਼ ਦਾ ਪਤਾ ਲਗਾਉਣ ਦੀ ਜ਼ਰੂਰਤ ਹੈ। ਬਾਇਡਨ ਪ੍ਰਸ਼ਾਸਨ ਦੇ ਮੈਡੀਕਲ ਸਲਾਹਕਾਰ ਡਾ. ਐਂਥਨੀ ਫਾਸੀ ਨੂੰ ਲੱਗਦਾ ਹੈ ਕਿ ਦੁਨੀਆ ਨੂੰ ਇਸ ਸੰਦਰਭ ‘ਚ ਜਾਂਚ ਜਾਰੀ ਰੱਖਣੀ ਚਾਹੀਦੀ ਹੈ ਤੇ ਡਬਲਯੂਐੱਚਓ ਵੱਲੋਂ ਕੀਤੀ ਗਈ ਜਾਂਚ ਨੂੰ ਅਗਲੇ ਗੇੜ ‘ਚ ਲੈ ਕੇ ਜਾਣਾ ਚਾਹੀਦਾ ਹੈ। ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਤਾਂ ਦਾਅਵਾ ਕੀਤਾ ਹੈ ਕਿ ਹਰ ਸਬੂਤ ਇਸ਼ਾਰਾ ਕਰਦਾ ਹੈ ਕਿ ਕੋਰੋਨਾ ਵਾਇਰਸ ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ ਤੋਂ ਲੀਕ ਹੋਇਆ ਹੈ ਤੇ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।