ਸਨਰਾਈਜ਼ਰਜ਼ ਹੈਦਰਾਬਾਦ ਨੇ ਸੀਜ਼ਨ ਦੇ 65ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 3 ਦੌੜਾਂ ਨਾਲ ਹਰਾ ਕੇ ਪਲੇਆਫ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਦੇ ਨੁਕਸਾਨ ‘ਤੇ 193 ਦੌੜਾਂ ਬਣਾਈਆਂ, ਜਿਸ ਦੇ ਜਵਾਬ ‘ਚ ਮੁੰਬਈ ਇੰਡੀਅਨਜ਼ 190/7 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਹੈਦਰਾਬਾਦ ਨੇ ਪਲੇਆਫ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।
ਅੰਕ ਸੂਚੀ ‘ਤੇ ਨਜ਼ਰ ਮਾਰੀਏ ਤਾਂ ਗੁਜਰਾਤ ਟਾਈਟਨਸ ਪਲੇਆਫ ਲਈ ਕੁਆਲੀਫਾਈ ਕਰਨ ਵਾਲੀ ਇਕਲੌਤੀ ਟੀਮ ਹੈ। ਗੁਜਰਾਤ ਨੇ 13 ‘ਚੋਂ 10 ਮੈਚ ਜਿੱਤੇ ਹਨ, ਜਦਕਿ ਰਾਜਸਥਾਨ ਰਾਇਲਜ਼ 13 ‘ਚੋਂ 8 ਮੈਚ ਜਿੱਤ ਕੇ ਦੂਜੇ ਸਥਾਨ ‘ਤੇ ਹੈ। ਜੇਕਰ ਤੀਜੇ ਸਥਾਨ ‘ਤੇ ਨਜ਼ਰ ਮਾਰੀਏ ਤਾਂ ਇਸ ‘ਤੇ ਲਖਨਊ ਸੁਪਰ ਜਾਇੰਟਸ ਮੌਜੂਦ ਹੈ, ਜਿਸ ਦਾ ਸਮੀਕਰਨ ਬਿਲਕੁਲ ਰਾਜਸਥਾਨ ਵਰਗਾ ਹੈ ਪਰ ਨੈੱਟ ਰਨ ਰੇਟ ਦੇ ਕਾਰਨ ਲਖਨਊ ਇਸ ਤੋਂ ਹੇਠਾਂ ਹੈ। ਦਿੱਲੀ ਕੈਪੀਟਲਜ਼ 13 ‘ਚੋਂ 6 ਮੈਚ ਹਾਰ ਕੇ ਚੌਥੇ ਸਥਾਨ ‘ਤੇ ਹੈ।
ਆਰਸੀਬੀ ਨੇ 13 ਵਿੱਚੋਂ 7 ਮੈਚ ਜਿੱਤੇ ਹਨ, ਜਦਕਿ ਕੇਕੇਆਰ ਨੇ 13 ਵਿੱਚੋਂ 6 ਮੈਚ ਜਿੱਤੇ ਹਨ। ਦੋਵੇਂ ਟੀਮਾਂ ਕ੍ਰਮਵਾਰ ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਮੌਜੂਦ ਹਨ। ਦੂਜੇ ਪਾਸੇ ਪੰਜਾਬ ਅਤੇ ਹੈਦਰਾਬਾਦ ਨੇ 13 ਵਿੱਚੋਂ 6-6 ਮੈਚ ਜਿੱਤ ਕੇ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਪਹਿਲਾਂ ਹੀ ਇਸ ਦੌੜ ਤੋਂ ਬਾਹਰ ਹੋ ਚੁੱਕੀਆਂ ਹਨ।
ਜੇਕਰ ਇਸ ਸੀਜ਼ਨ ‘ਚ ਹੁਣ ਤੱਕ ਦੇ ਚੋਟੀ ਦੇ ਖਿਡਾਰੀਆਂ ‘ਤੇ ਨਜ਼ਰ ਮਾਰੀਏ ਤਾਂ ਜੋਸ ਬਟਲਰ 627 ਦੌੜਾਂ ਬਣਾ ਕੇ ਚੋਟੀ ਦੇ ਬੱਲੇਬਾਜ਼ ਬਣੇ ਹੋਏ ਹਨ। ਯੁਜਵੇਂਦਰ ਚਾਹਲ ਨੇ 13 ਮੈਚਾਂ ‘ਚ 24 ਵਿਕਟਾਂ ਲਈਆਂ ਹਨ।
IPL-2022 ਦੇ ਚੋਟੀ ਦੇ 5 ਬੱਲੇਬਾਜ਼:
627 ਦੌੜਾਂ – ਜੋਸ ਬਟਲਰ (13 ਪਾਰੀਆਂ)
469 ਦੌੜਾਂ – ਕੇਐਲ ਰਾਹੁਲ (13 ਪਾਰੀਆਂ)
427 ਦੌੜਾਂ – ਡੇਵਿਡ ਵਾਰਨਰ (11 ਪਾਰੀਆਂ)
421 ਦੌੜਾਂ – ਸ਼ਿਖਰ ਧਵਨ (13 ਪਾਰੀਆਂ)
406 ਦੌੜਾਂ – ਦੀਪਕ ਹੁੱਡਾ (13 ਪਾਰੀਆਂ)
IPL-2022 ਦੇ ਚੋਟੀ ਦੇ 5 ਗੇਂਦਬਾਜ਼:
24 ਵਿਕਟਾਂ – ਯੁਜਵੇਂਦਰ ਚਾਹਲ (13 ਮੈਚ)
23 ਵਿਕਟਾਂ – ਵਨਿੰਦੂ ਹਸਾਰੰਗਾ (13 ਮੈਚ)
22 ਵਿਕਟਾਂ – ਕਾਗਿਸੋ ਰਬਾਡਾ (12 ਮੈਚ)
21 ਵਿਕਟਾਂ – ਉਮਰਾਨ ਮਲਿਕ (13 ਮੈਚ)
20 ਵਿਕਟਾਂ – ਕੁਲਦੀਪ ਯਾਦਵ (13 ਮੈਚ)