ਡੈਸਕ- ਜ਼ੀਰਕਪੁਰ ਦੇ ਪੀਰ ਮੁਛੱਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ AGTF ਦੀ ਰਿੰਦਾ ਤੇ ਸੋਨੀ ਖੱਤਰੀ ਦੇ ਗੁਰਗੇ ਨਾਲ ਮੁਠਭੇੜ ਹੋਈ। ਮੁਕਾਬਲੇ ਦੌਰਾਨ ਕਈਆਂ ਗੱਲੀਆਂ ਚੱਲੀਆਂ। ਇਸ ਗੋਲੀਬਾਰੀ ਵਿਚ ਇਕ ਗੈਂਗਸਟਰ ਜੱਸਾ ਹੈਪੋਵਾਲੀਆ ਜ਼ਖ਼ਮੀ ਹੋਇਆ ਹੈ। ਜੱਸਾ ਹੈਪੋਵਾਲੀਆ ਸੋਨੂੰ ਖੱਤਰੀ ਦਾ ਖਾਸ ਬੰਦਾ ਸੀ। ਗੋਲਬਾਰੀ ਵਿਚ ਇਕ ਪੁਲਿਸ ਮੁਲਾਜ਼ਮ ਵੀ ਗੰਭੀਰ ਜ਼ਖ਼ਮੀ ਹੋਇਆ ਹੈ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੈਂਗਸਟਰ ਉੱਤੇ ਕਈ ਮਾਮਲੇ ਦਰਜ ਸਨ।
ਜ਼ੀਰਕਪੁਰ ‘ਚ ਗੈਂਗਸਟਰ ਜੱਸਾ ਹੈਪੋਵਾਲੀਆ ਦਾ AGTF ਨਾਲ ਐਨਕਾਊਂਟਰ
