ਅਦਾਕਾਰਾ ਸੁਰੇਖਾ ਸੀਕਰੀ ਦਾ ਦਿਹਾਂਤ

ਮੁੰਬਈ : ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਸੁਰੇਖਾ ਸੀਕਰੀ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 75 ਵਰ੍ਹਿਆਂ ਦੇ ਸਨ। ਸੁਰੇਖਾ ਸੀਕਰੀ ਤਿੰਨ ਵਾਰ ਰਾਸ਼ਟਰੀ ਪੁਰਸਕਾਰ ਪ੍ਰਾਪਤ ਜੇਤੂ ਅਦਾਕਾਰਾ ਸੀ। ਮੀਡੀਆ ਨਾਲ ਸਾਂਝੇ ਕੀਤੇ ਗਏ ਇਕ ਬਿਆਨ ਵਿਚ ਅਦਾਕਾਰਾ ਦੇ ਮੈਨੇਜਰ ਵਿਵੇਕ ਸਿਧਵਾਨੀ ਨੇ ਕਿਹਾ ਕਿ ਉਹ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ। ਉਸ ਦਾ ਪਰਿਵਾਰ ਅਤੇ ਉਸ ਦੀ ਦੇਖਭਾਲ ਕਰਨ ਵਾਲੇ ਆਖਰੀ ਸਮੇਂ ਉਸ ਦੇ ਨਾਲ ਸਨ।

ਸੀਕਰੀ ਨੂੰ ਪਿਛਲੇ ਸਾਲ ਸਤੰਬਰ ਵਿਚ ਦੌਰਾ ਪਿਆ ਸੀ ਅਤੇ ਕੁਝ ਦਿਨਾਂ ਲਈ ਹਸਪਤਾਲ ਵਿਚ ਦਾਖਲ ਸੀ। ਸੀਕਰੀ ਨੇ ‘ਤਮਸ’, ‘ਮਮੋ’, ‘ਸਲੀਮ ਲੰਗੜੇ ਪੇ ਮੱਤ ਰੋ’, ‘ਜੁਬੈਦਾ’, ‘ਵਧਾਈ ਹੋ’ ਵਰਗੀਆਂ ਫਿਲਮਾਂ ਕੀਤੀਆਂ ਹਨ ਅਤੇ ਸੀਰੀਅਲ ‘ਬਾਲਿਕਾ ਵਧੂ’ ਵਿਚ ਉਸ ਦੇ ‘ਦਾਦੀ ਸਾ ‘ ਦੇ ਕਿਰਦਾਰ ਨੂੰ ਵੀ ਕਾਫ਼ੀ ਪ੍ਰਸਿੱਧੀ ਮਿਲੀ ਸੀ। ਸੀਕਰੀ ਆਖਰੀ ਵਾਰ 2020 ਦੀ ਨੈੱਟਫਲਿਕਸ ਫਿਲਮ ਗੋਸਟ ਸਟੋਰੀਜ਼ ਵਿਚ ਵੇਖੀ ਗਈ ਸੀ।

ਟੀਵੀ ਪੰਜਾਬ ਬਿਊਰੋ