Vancouver – ਕੱਲ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਹੁਣ ਨਵੇਂ ਨਿਯਮਾਂ ਤਹਿਤ ਐਂਟਰੀ ਮਿਲੇਗੀ। ਇਸ ਬਾਰੇ ਟ੍ਰਾਂਸਪੋਰਟ ਮਿਨਿਸਟਰ ਉਮਰ ਅਲਗ਼ਬਰਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਲਗ਼ਬਰਾ ਟੋਰਾਂਟੋ ਦੇ ਪੀਅਰਸਨ ਏਅਰਪੋਰਟ ‘ਤੇ ਮੌਜੂਦ ਸਨ। ਇਥੋਂ ਬੋਦਿਆਂ ਉਨ੍ਹਾਂ ਵੱਲੋਂ ਯਾਤਰੀਆਂ ਲਈ ਵੈਕਸੀਨ ਬਾਰੇ ਦੱਸਿਆ ਗਿਆ। 30 ਅਕਤੂਬਰ ਤੋਂ ਕੈਨੇਡਾ ਵਿਚ 12 ਸਾਲ ਤੋਂ ਵੱਧ ਉਮਰ ਦੇ ਸਾਰੇ ਯਾਤਰੀਆਂ ਲਈ ਹਵਾਈ, ਰੇਲ ਜਾਂ ਕਰੂਜ਼ ਵਿਚ ਸਫ਼ਰ ਕਰਨ ਲਈ ਪੂਰੀ ਤਰ੍ਹਾਂ ਵੈਕਸੀਨੇਟੇਡ ਹੋਣਾ ਜ਼ਰੂਰੀ ਹੋਵੇਗਾ ਹੈ। ਇਸ ਬਾਰੇ ਫ਼ੈਡਰਲ ਸਰਕਾਰ ਵੱਲੋਂ ਅਕਤੂਬਰ ਮਹੀਨੇ ਐਲਾਨ ਕੀਤਾ ਗਿਆ ਸੀ। ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਦਿਖਾਉਣੀ ਵੀ ਜ਼ਰੂਰੀ ਹੋਵੇਗੀ।
ਇਸ ਦੇ ਨਾਲ ਹੀ ਜਿਹੜੇ ਯਾਤਰੀਆਂ ਅਜੇ ਪੂਰੀ ਤਰ੍ਹਾਂ ਨਾਲ ਵੈਕਸੀਨੇਟੇਡ ਨਹੀਂ ਹਨ, ਉਹਨਾਂ ਨੂੰ 29 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ, ਅਤੇ ਉਹ ਯਾਤਰੀ ਕੈਨੇਡਾ ਆਉਣ ‘ਤੇ ਕੋਵਿਡ ਦਾ ਨੈਗਟਿਵ ਟੈਸਟ ਦਿਖਾ ਸਕਦੇ ਹਨ। ਪਰ 30 ਨਵੰਬਰ ਤੋਂ ਬਿਨਾ ਵੈਕਸੀਨ ਬਾਰੇ ਯਾਤਰਾ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਅੱਜ ਇਹ ਐਲਾਨ ਵੀ ਕੀਤਾ ਗਿਆ ਹੈ ਕਿ, ਕੈਨੇਡੀਅਨ ਏਅਰ ਟ੍ਰਾਂਸਪੋਰਟ ਸਿਕਿਉਰਟੀ ਅਥੌਰਟੀ (CATSA)ਵੀ ਵੈਕਸੀਨੇਸ਼ਨ ਦੀ ਜਾਣਕਾਰੀ ਵੈਰੀਫਾਈ ਕਰਵਾਉਣ ਵਿਚ ਉਪਰੇਟਰਾਂ ਦੀ ਮਦਦ ਕਰੇਗੀ।
ਧਿਆਨਦੇਣਯੋਗ ਹੈ ਕਿ ਯਾਤਰੀਆਂ ਵਾਸਤੇ ਜ਼ਰੂਰੀ ਹੈ ਕਿ ਉਹ WHO ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਹੀ ਹਾਸਿਲ ਕਰਨ। ਇਹ ਨਿਯਮ 12 ਸਾਲ ਤੇ ਇਸ ਤੋਂ ਵੱਧ ਉਮਰ ਵਾਲੀ ‘ਤੇ ਲਾਗੂ ਹੁੰਦਾ ਹੈ।ਹੈਲਥ ਕੈਨੇਡਾ ਵੱਲੋਂ ਮੰਜ਼ੂਰਸ਼ੁਦਾ ਵੈਕਸੀਨ ਦੀਆਂ ਦੋ ਖ਼ੁਰਾਕਾਂ ਲੈ ਚੁਕੇ ਯਾਤਰੀ ਨੂੰ ਹੀ ਪੂਰੀ ਤਰ੍ਹਾਂ ਵੈਕਸੀਨੇਟੇਡ ਮੰਨਿਆ ਜਾਵੇਗਾ।