ਜਲੰਧਰ-ਪੰਜਾਬ ਦੇ ਜਲੰਧਰ ਸ਼ਹਿਰ ਚ ਰੈਲੀ ਕਰਨ ਆਏ ਪੀ.ਐੱਮ ਮੋਦੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਚ ਐੱਨ.ਡੀ.ਏ ਦੀ ਸਰਕਾਰ ਬਣਨ ‘ਤੇ ਸੂਬੇ ਦੀ ਇੰਡਸਟ੍ਰੀ ਨੂੰ ਪ੍ਰਫੁੱਲਤ ਕੀਤਾ ਜਾਵੇਗਾ.ਛੋਟੇ ਵਪਾਰੀਆਂ ਨੂੰ ਮਜ਼ਬੂਤ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਉੱਪਰ ਲਿਜਾਇਆ ਜਾਵੇਗਾ.ਐੱਨ.ਡੀ.ਏ ਗਠਜੋੜ ਦਾ ਪ੍ਰਚਾਰ ਕਰਨ ਆਏ ਨਰਿੰਦਰ ਮੋਦੀ ਨੇ ਨਵਾਂ ਪੰਜਾਬ ਦਾ ਐਲਾਨ ਕਰਦਿਆਂ ਹੋਇਆ ਪੰਜਾਬ ਦੀ ਜਨਤਾ ਤੋਂ ਵੋਟ ਦੀ ਅਪੀਲ ਕੀਤੀ ਹੈ.
ਪੰਜਾਬ ਚ ਪਹਿਲੀ ਵਾਰ ਪ੍ਰਮੁੱਖ ਤੌਰ ‘ਤੇ ਚੋਣ ਲੜ ਰਹੀ ਭਾਜਪਾ ਨੂੰ ਲੈ ਕੇ ਮੋਦੀ ਨੇ ਕਿਹਾ ਕਿ 2012 ਚ ਭਾਰਤੀ ਜਨਤਾ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਮਨੋਰੰਜਨ ਕਾਲਿਆ ਨੂੰ ਡਿਪਟੀ ਸੀ.ਐੱਮ ਬਣਾਏ ਜਾਣਾ ਸੀ ਪਰ ਸਰਦਾਰ ਬਾਦਲ ਨੇ ਆਪਣੇ ਬੇਟੇ ਸੁਖਬੀਰ ਨੂੰ ਅਹੁਦਾ ਦੇ ਦਿੱਤਾ.ਮੋਦੀ ਨੇ ਅਕਾਲੀ ਦਲ ਨੂੰ ਹਿਲਾਉਂਦਿਆਂ ਕਿਹਾ ਕਿ ਜੇਕਰ ਭਾਜਪਾ ਚਾਹੁੰਦੀ ਤਾਂ ਉਹ ਅਕਾਲੀ ਦਲ ਦੀ ਸਰਕਾਰ ਨੂੰ ਡਿਗਾ ਸਕਦੇ ਸਨ.
ਆਮ ਆਦਮੀ ਪਾਰਟੀ ‘ਤੇ ਇਲਜ਼ਾਮ ਲਗਾਉਂਦਿਆਂ ਮੋਦੀ ਨੇ ਕਿਹਾ ਕਿ ਪੰਜਾਬ ਚ ਨਸ਼ਾ ਖਤਮ ਕਰਨ ਦੀ ਗੱਲ ਕਰਨ ਵਾਲੀ ‘ਆਪ’ ਨੇ ਦਿੱਲੀ ਦੀ ਗਲੀ ਗਲੀ ਚ ਸ਼ਰਾਬ ਦੀ ਵਿਕਰੀ ਸ਼ੁਰੂ ਕਰਵਾ ਦਿੱਤੀ ਹੈ.ਉਨ੍ਹਾਂ ਕੇਜਰੀਵਾਲ ਨੂੰ ਝੁਠ ਬੋਲਣ ਵਾਲਾ ਵਿਅਕਤੀ ਦੱਸਿਆ.
ਆਪਣੇ ਸਾਥੀ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦਿੰਦਿਆ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਪੰਜਾਬ ਦੇ ਭਲੇ ਲਈ ਕੰਮ ਕੀਤਾ.ਪਰ ਗਾਂਧੀ ਪਰਿਵਾਰ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਦੀ ਥਾਂ ਉਨ੍ਹਾਂ ਦੀ ਬੇਕਦਰੀ ਕੀਤੀ.