ਚੰਨੀ ਨੇ ਲਈ ਹਾਰ ਦੀ ਜ਼ਿੰਮੇਵਾਰੀ , ਸਿੱਧੂ ‘ਤੇ ਵੀ ਚੁੱਕੇ ਸਵਾਲ

ਚੰਡੀਗੜ੍ਹ- ਨਵਜੋਤ ਸਿੱਧੂ ਦੇ ਲਗਾਤਾਰ ਨਿਸ਼ਾਨੇ ‘ਤੇ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਰਕਾਰ ਚੁੱਪੀ ਤੋੜ ਦਿੱਤੀ ਹੈ ।ਰਾਜਾ ਵੜਿੰਗ ਦੀ ਤਾਜ਼ਪੋਸ਼ੀ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਸੀ ।ਚੋਣਾ ਦਾ ਮੁੱਖ ਚਿਹਰਾ ਵੀ ਉਨ੍ਹਾਂ ਦਾ ਹੀ ਸੀ , ਸੋ ਉਹ ਖੁਦ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ ।ਸਿੱਧੂ ਨੇ ਚੰਨੀ ਦਾ ਨਾਂ ਲਏ ਬਗੈਰ ਪਿਛਲੀ ਸਰਕਾਰ ਚ ਮਾਫੀਆ ਰਾਜ ਹੋਣ ਦੇ ਇਲਜ਼ਾਮ ਲਗਾਏ ਸਨ ।ਇਸਦੇ ਨਾਲ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਮੇਰੀ ਤਾਂ ਜ਼ਿੰਮੇਵਾਰੀ ਬਣਦੀ ਪਰ ਪੰਜਾਬ ਕਾਂਗਰਸ ਪ੍ਰਧਾਨ ਦੇ ਕੀ ਫਰਜ਼ ਹੁੰਦੇ ਹਨ ?

ਸੋ ਕੁੱਲ੍ਹ ਮਿਲਾ ਕੇ ਹੁਣ ਹਰ ਕੋਈ ਥਾਲੀ ਖੜਕਾ ਰਿਹਾ ਹੈ । ਸਿੱਧੂ ਕਹਿੰਦੇ ਹਨ ਕਿ ਮੇਰੇ ਖਿਲਾਫ ਬੜੇ ਬਿਆਨ ਅਆਏ ਪਰ ਮੈਂ ਨਹੀਂ ਬੋਲਦਾ । ਨਾ ਨਾ ਕਰਦਿਆਂ ਵੀ ਸਿੱਧੂ ਰੋਜ਼ਾਨਾ ਕੋਈ ਨਾ ਕੋਈ ਬੰਬ ਸੁੱਟ ਹੀ ਦਿੰਦੇ ਹਨ । ਪੰਜਾਬ ਚ ਸੱਤਾ ਪਰਿਵਰਤਨ ਤੋਂ ਬਾਅਦ ਗਾਇਬ ਹੋਏ ਚੰਨੀ ਨੇ ਹੁਣ ਪਹਿਲੀ ਹੀ ਮੁਲਾਕਾਤ ਚ ਜਵਾਬੀ ਹਮਲਾ ਬੋਲ ਦਿੱਤਾ ਹੈ ।ਚੰਨੀ ਨੇ ਕਿਹਾ ਕਿ ਉਹ ਪਾਰਟੀ ਵਿਰੋਧੀ ਬਿਾਨਬਾਜ਼ੀ ਕਰਨ ਦੀ ਥਾਂ ਆਪਣੇ ਨਵੇਂ ਪ੍ਰਧਾਨ ਰਾਜਾ ਵੜਿੰਗ ਦਾ ਸਾਥ ਦੇ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਣਗੇ ।