ਜਲੰਧਰ- ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ‘ਚ ਸ਼ਾਮਿਲ ਹੋ ਗਏ ਨੇ.ਪਾਰਟੀ ਨੇ ਉਨ੍ਹਾਂ ਨੂੰ ਬਟਾਲਾ ਤੋਂ ਉਮੀਦਵਾਰ ਵੀ ਐਲਾਨ ਦਿੱਤਾ ਹੈ.ਛੋਟੇਪੁਰ ਦੀ ਪਾਰਟੀ ਚ ਐਂਟਰੀ ਅਤੇ ਇਸ ਨਿਯੁਕਤੀ ਦੇ ਕਈ ਮਾਇਨੇ ਹਨ.ਸੁਖਬੀਰ ਬਾਦਲ ਨੇ ਇਹ ਸਾਫ ਕਰ ਦਿੱਤਾ ਹੈ ਕੀ ਪਾਰਟੀ ਇਕ ਵਾਰ ਫਿਰ ਤੋਂ ਪੰਥਕ ਏਜੰਡੇ ‘ਤੇ ਚੱਲੇਗੀ ਅਤੇ ਇਕ ਵਾਰ ਫਿਰ ਤੋਂ ਟਕਸਾਲੀ ਨੇਤਾਵਾਂ ਨੂੰ ਇਸਦੀ ਕਮਾਨ ਦਿੱਤੀ ਜਾ ਰਹੀ ਹੈ.
ਅਕਾਲੀ ਦਲ ਚ ਸ਼ਾਮਿਲ ਹੁੰਦਿਆਂ ਛੋਟੇਪੁਰ ਵਲੋਂ ਕੀਤੀ ਗਈ ਬਿਆਨਬਾਜ਼ੀ ਬਹੁਤ ਕੁੱਝ ਦਰਸ਼ਾ ਗਈ.ਇਹ ਨਜ਼ਰ ਆਉਣ ਲੱਗ ਪਿਆ ਕੀ ਹੁਣ ਇਕ ਵਾਰ ਫਿਰ ਤੋਂ ਸਰਦਾਰ ਬਾਦਲ ਦੀ ਅਗਵਾਈ ਹੇਠ ਚੋਣਾਂ ਦੀ ਰਣਨੀਤੀ ਬਣੇਗੀ.ਪੁਰਾਣੇ ਟਕਸਾਲੀ ਨੇਤਾਵਾਂ ਨੂੰ ਦਰਕਿਨਾਰ ਕਰਨ ਦੀ ਥਾਂ ਉਨ੍ਹਾਂ ਦੀ ਸਲਾਹ ‘ਤੇ ਕੰਮ ਕੀਤਾ ਜਾਵੇਗਾ.ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਛੋਟੇਪੁਰ ਨੇ ਸਰਦਾਰ ਬਾਦਲ ਨੂੰ ਜੋ ਅਪੀਲ ਕੀਤੀ ਉਹ ਬਹੁਤ ਸਾਰੇ ਇਸ਼ਾਰੇ ਕਰ ਗਈ.ਸੁੱਚਾ ਸਿੰਘ ਹੋਰਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਪੁਰਾਣੀ ਰਣਨੀਤੀ ਤਹਿਤ ਨਾਰਾਜ਼ ਨੇਤਾਵਾਂ ਨੂੰ ਘਰ ਜਾ ਕੇ ਮਨਾਉਣ ਦੀ ਗੱਲ ਆਖੀ.ਹੁਣ ਇਹ ਨੇਤਾ ਕੌਣ ਹਨ ?
ਕੀ ਹੁਣ ਇਹ ਮੰਨ ਲਿਆ ਜਾਵੇ ਕੀ ਸਰਦਾਰ ਬਾਦਲ ਇਸ ਅਪੀਲ ‘ਤੇ ਗੰਭੀਰਤਾ ਵਿਖਾਉਂਦੇ ਹੋਏ ਆਪਣੇ ਪੁਰਾਣੇ ਸਾਥੀ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਦਰਵਾਜੇ ‘ਤੇ ਦਸਤਕ ਦੇਣਗੇ.ਬਰਨਾਲਾ ਪਰਿਵਾਰ ਦੀ ਅਕਾਲੀ ਦਲ ਤੋਂ ਨਰਾਜ਼ਗੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ.ਇਸ ਲਿਸਟ ਚ ਹੋਰ ਬਹੁਤ ਸਾਰੇ ਨਾਂ ਹਨ.ਸਿਰਸਾ ਦੀ ਰਵਾਨਗੀ ਤੋਂ ਬਾਅਦ ਹੁਣ ਸੁਖਬੀਰ ਬਾਦਲ ਡੈਮੇਜ ਕੰਟਰੋਲ ਚ ਲੱਗ ਗਏ ਹਨ.ਹੁਣ ਇੰਤਜ਼ਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਹੈ.ਹਲਕਾ ਲੰਬੀ ਦੀ ਸੀਟ ‘ਤੇ ਵੀ ਅਜੇ ਤਕ ਕੋਈ ਐਲਾਨ ਨਹੀਂ ਹੋਇਆ ਹੈ.
ਪਾਰਟੀ ਨੂੰ ਇਨ੍ਹਾਂ ਚੋਣਾਂ ਚ ਮੂੜ ਤੋਂ ਸੁਰਜੀਤ ਕਰਨ ਲਈ ਸੁਖਬੀਰ ਵਲੋਂ ਛੋਟੇਪੁਰ ਦੀ ਐਂਟਰੀ ਅਤੇ ਉਨਾਂ ਦਾ ਅੰਦਾਜ਼ ਵੱਖਰਾ ਜਾਪ ਰਿਹਾ ਹੈ. ਜੇਕਰ ਛੋਟੇਪੁਰ ਆਪਣੀ ਹੀ ਦਿੱਤੀ ਸਲਾਹ ਦੇ ਚਲਦਿਆਂ ਸਰਦਾਰ ਬਾਦਲ ਨੂੰ ਰਾਜ਼ੀ ਕਰ ਲੈਂਦੇ ਹਨ ਤਾਂ ਨਤੀਜੇ ਵਖਰੇ ਵੀ ਦੇਖਨ ਨੂੰ ਮਿਲ ਸਕਦੇ ਹਨ.ਜੇਕਰ ਅਜਿਹਾ ਨਹੀਂ ਤਾਂ ਕੀ ਫਿਰ ਛੋਟੇਪੁਰ ਖੁਦ ਸਰਦਾਰ ਬਾਦਲ ਦੇ ਦੂਤ ਬਣ ਕੇ ਪੁਰਾਣੇ ਦੋਸਤਾਂ ਨੂੰ ਇਕੱਤਰ ਕਰਣਗੇ,ਇਹ ਵੇਖਨਾ ਦਿਲਚਸਪ ਹੋਵੇਗਾ.