ਦਿੱਲੀ ‘ਚ ਕੋਵਿਡ ਪਾਬੰਦੀਆਂ ਤੋਂ ਕੁੱਝ ਰਾਹਤ

ਨਵੀਂ ਦਿੱਲੀ : ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਅਨਲਾਕ-7 ਦੀ ਪ੍ਰਕਿਰਿਆ ਤਹਿਤ ਕੋਵਿਡ ਪਾਬੰਦੀਆਂ ਵਿਚ ਕੁਝ ਹੋਰ ਰਾਹਤ ਦਿੱਤੀ ਗਈ ਹੈ। ਜਿਸ ਤਹਿਤ ਵੱਖ-ਵੱਖ ਕਿਸਮ ਦੀ ਟਰੇਨਿੰਗ ਨੂੰ ਛੋਟ ਹੋਵੇਗੀ। ਇਸ ਲਈ ਡੀ.ਡੀ.ਐਮ.ਏ. ਦੀ ਇਜਾਜ਼ਤ ਲੈਣ ਦੀ ਲੋੜ ਨਹੀਂ ਹੋਵੇਗੀ। ਇਸ ਵਿਚ ਦਿੱਲੀ ਪੁਲਿਸ, ਫ਼ੌਜ ਦੀ ਸਿਖਲਾਈ ਜਾਂ ਕਿਸੇ ਸੰਸਥਾ ਦੀ ਹੁਨਰ ਸਿਖਲਾਈ, ਕਰਮਚਾਰੀਆਂ ਦੀ ਸਿਖਲਾਈ ਤੇ ਸਕੂਲ, ਕਾਲਜਾਂ ਨਾਲ ਜੁੜੀਆਂ ਸਿਖਲਾਈਆਂ ਵੀ ਸ਼ਾਮਲ ਹਨ।

ਟੀਵੀ ਪੰਜਾਬ ਬਿਊਰੋ