ਲੁਧਿਆਣਾ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ‘ਚ ਪੰਜਾਬ ਦੇ ਉਦਯੋਗਪਤੀਆਂ, ਵਾਪਾਰੀਆਂ ਅਤੇ ਕਾਰੋਬਾਰੀਆਂ ਨੂੰ ਆਮ ਆਦਮੀ ਪਾਰਟੀ ਅਤੇ ਪੰਜਾਬ ‘ਚ ਭਵਿੱਖ ਦੀ ‘ਆਪ’ ਸਰਕਾਰ ‘ਚ ਭਾਗੀਦਾਰ ਬਣਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਚੋਣਾ ਤੋਂ ਪਹਿਲਾ ਅਕਸਰ ਫੰਡਾਂ ਲਈ ਸਿਆਸਤਦਾਨ ਵਾਪਾਰੀਆਂ ਤੇ ਕਾਰੋਬਾਰੀਆਂ ਕੋਲ ਆਉਂਦੇ ਹਨ ਪਰ ਅੱਜ ਉਹ ਪੰਜਾਬ ਦੇ ਵਾਪਾਰੀਆਂ,ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦਾ ਸਾਥ ਮੰਗਣ ਆਏ ਹਨ।
ਕੇਜਰੀਵਾਲ ਨੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਇੰਸਪੈਕਟਰੀ ਰਾਜ ਤੋਂ ਪੱਕੀ ਮੁਕਤੀ ਲਈ ਇਕ 24 ਘੰਟੇ ਹੈਲਪ ਲਾਇਨ ਸੇਵਾ ਅਤੇ ਸੁਖ਼ਦ ਮਹੌਲ ਲਈ ਬੇਹਤਰੀਨ ਕਾਨੂੰਨ ਵਿਵਸਥਾ ਦੇਣ ਦਾ ਵਾਅਦਾ ਕੀਤਾ। ਕੇਜਰੀਵਾਲ ਨੇ ਕਿਹਾ ਕਿ ਜੇਕਰ ਉਦਯੋਗ ਜਗਤ ‘ਚ ਚੀਨ ਅਤੇ ਦੂਜੇ ਦੇਸ਼ਾਂ ਨੂੰ ਪਿੱਛੇ ਛੱਡਣਾ ਹੈ ਤਾਂ ਵਾਪਾਰ- ਕਾਰੋਬਾਰ ਪੱਖੀ ਫ਼ੈਸਲੇ ਲੈਣੇ ਪੈਣਗੇ ਅਤੇ ‘ਆਪ’ ਦੀ ਸਰਕਾਰ ਇਹ ਫੈਸਲੇ ਲਵੇਗੀ ਤੇ ਉਨਾਂ ਨੂੰ ਲਾਗੂ ਕਰੇਗੀ।
ਟੀਵੀ ਪੰਜਾਬ ਬਿਊਰੋ