ਚੰਨੀ ਸਰਕਾਰ ਦਾ ਰਾਜ਼ ਖੋਲ੍ਹਣਗੇ ਸੀ.ਐੱਮ.ਓ ਦੇ ਅਫਸਰ , ਈ.ਡੀ ਕਰੇਗੀ ਪੁੱਛਗਿੱਛ

ਚੰਡੀਗੜ੍ਹ- ਚੰਨੀ ਸਰਕਾਰ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਪੈਸੇ ਲੈ ਕੇ ਬਦਲੀਆਂ ਕੀਤੀਆਂ ਗਈਆਂ । ਚੰਨੀ ਦੇ ਭਾਣਜੇ ਭੁਪਿੰਦਰ ਹਨੀ ਵਲੋਂ ਇਸ ਏਵਜ਼ ਚ ਅਫਸਰਾਂ ਤੋਂ ਮੋਟੇ ਪੈਸੇ ਵੀ ਵਸੂਲੇ ਗਏ । ਈ.ਡੀ ਇਨ੍ਹਾਂ ਸਾਰੀਆਂ ਗੱਲਾਂ ‘ਤੇ ਜਾਂਚ ਕਰ ਰਹੀ ਹੈ ।ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਇਨ੍ਹਾਂ ਬਦਲੀਆਂ ਚ ਭੂਮਿਕਾ ਨੂੰ ਲੈ ਕੇ ਈ.ਡੀ ਹੁਣ ਮੁੱਖ ਮੰਤਰੀ ਦਫਤਰ ਤੱਕ ਪਹੁੰਚ ਕਰੇਗੀ । ਖਬਰ ਮਿਲੀ ਹੈ ਕਿ ਈ.ਡੀ ਹੁਣ ਸੀ.ਐੱਮ .ਓ ਦੇ ਅਫਸਰ ਤੋਂ ਪੁੱਛਗਿੱਛ ਕਰ ਸਾਰੀਆਂ ਬਦਲੀਆਂ ਦਾ ਰਿਕਾਰਡ ਹਾਸਿਲ ਕਰੇਗੀ ।

ਈ.ਡੀ ਵਲੋਂ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਤੋਂ ਇਸ ਬਾਬਤ ਪੁੱਛਗਿੱਛ ਕੀਤੀ ਗਈ ਸੀ ।ਚੰਨੀ ਨੇ ਬਦਲੀਆਂ ਦੇ ਮਾਮਲੇ ਚ ਆਪਣੀ ਕੋਈ ਵੀ ਭੂੀਮਕਾ ਹੋਣ ਤੋਂ ਇਨਕਾਰ ਕੀਤਾ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਚੰਨੀ ਨੇ ਬਦਲੀਆਂ ਨੂੰ ਸੀ.ਐੱਮ .ਓ ਦਫਤਰ ਦਾ ਕੰਮ ਦੱਸਿਆ ਹੈ ।ਚੰਨੀ ਮੁਤਾਬਿਕ ਕੁੱਝੇਕ ਜ਼ਰੂਰੀ ਬਦਲੀਆਂ ਅਤੇ ਨਿਯੁਕਤੀਆਂ ਨੂੰ ਛੱਡ ਕੇ ਉਨ੍ਹਾਂ ਅਫਸਰ ਨੂੰ ਕੋਈ ਹੁਕਮ ਜਾਰੀ ਨਹੀਂ ਕੀਤੇ ਸਨ ।ਈ.ਡੀ ਹੁਣ ਇਨ੍ਹਾਂ ਅਫਸਰਾਂ ਦੇ ਬਿਆਨ ਲੈ ਕੇ ਸਾਰੀ ਸਥਿਤੀ ਸਪਸ਼ਟ ਕਰੇਗੀ ।ਚਰਚਾ ਇਹ ਵੀ ਹੈ ਕਿ ਚੰਨੀ ਨੂੰ ਮੂੜ ਤੋਂ ਈ.ਡੀ ਦਫਤਰ ਵਲੋਂ ਸੱਦਾ ਭੇਜਿਆ ਜਾ ਸਕਦਾ ਹੈ ।

ਜ਼ਿਕਰਯੌਗ ਹੈ ਕਿ 13 ਅਪ੍ਰੈਲ ਨੂੰ ਜਲੰਧਰ ਸਥਿਤ ਈ.ਡੀ ਦਫਤਰ ਚ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਘੰਟਿਆਂ ਤੱਕ ਸਵਾਲ ਜਵਾਬ ਕੀਤੇ ਗਏ ਸਨ ।ਇੱਕ ਦਿਨ ਬਾਅਦ ਚੰਨੀ ਨੇ ਸੋਸ਼ਲ ਮੀਡੀਆ ‘ਤੇ ਇਸਦੀ ਪੂਸ਼ਟੀ ਵੀ ਕੀਤੀ ,ਪਰ ਤੱਦ ਤੱਕ ਮੀਡੀਆ ਵਲੋਂ ਇਸ ਨੂੰ ਜਨਤਕ ਕਰ ਦਿੱਤਾ ਗਿਆ ਸੀ । ਪਤਾ ਚੱਲਿਆ ਹੈ ਕਿ ਚੰਨੀ ਨੇ ਭੁਪਿੰਦਰ ਹਨੀ ਤੋਂ ਬਰਾਮਦ ਦਸ ਕਰੋੜ ਚ ਆਪਣੀ ਕਿਸੇ ਵੀ ਹਿੱਸੇਦਾਰੀ ਤੋਂ ਇਨਕਾਰ ਕੀਤਾ ਹੈ ।