ਜਲੰਧਰ- ਏ.ਡੀ.ਜੀ.ਪੀ ਅਸਥਾਨਾ ਵਲੋਂ ਲਿਖੀ ਗਈ ਚਿੱਠੀ ਲੀਕ ਹੋ ਜਾਣ ਦੇ ਮਾਮਲੇ ‘ਤੇ ਪੰਜਾਬ ਸਰਕਾਰ ਨੇ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ.ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕਰਦਿਆਂ ਕਿਹਾ ਕੀ ਇਹ ਗੰਭੀਰ ਮਸਲਾ ਹੈ ਕੀ ਕਿਸ ਤਰ੍ਹਾਂ ਵਿਭਾਗ ਦੇ ਅੰਦਰੁਨੀ ਕਾਗਜ਼ਾਤ ਜਨਤਕ ਅਤੇ ਲੀਕ ਕਿਵੇਂ ਹੋ ਰਹੇ ਹਨ.
ਪਰ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਗਏ ਹੋਣ.ਸ਼ੁਰੂਆਤ ਹੋਈ ਅਕਾਲੀ ਦਲ ਤੋਂ।ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਲਜ਼ਾਮ ਲਗਾਏ ਕੀ ਚੰਨੀ ਸਰਕਾਰ ਡੀ.ਜੀ.ਪੀ ਦੀ ਭਰਤੀ ਲਈ ਇਹ ਸ਼ਰਤ ਰੱਖ ਰਹੀ ਹੈ ਕੀ ਨਸ਼ੇ ਮਾਮਲੇ ਚ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਅੰਦਰ ਕਰਨ ਵਾਲੇ ਅਫਸਰ ਨੂੰ ਹੀ ਡੀ.ਜੀ.ਪੀ ਲਗਾਇਆ ਜਾਵੇਗਾ.ਇਲਜ਼ਾਮ ਲੱਗੇ ਪਰ ਪੁਲਿਸ ਵਲੋਂ ਇਸ ਬਾਬਤ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ.
ਅਕਾਲੀ ਦਲ ਤੋਂ ਵਾਰੀ ਆਈ ਆਮ ਆਦਮੀ ਪਾਰਟੀ ਦੀ.ਪਾਰਟੀ ਦੇ ਸਹਿ ਪ੍ਰਭਾਰੀ ਦਿੱਲੀ ਦੇ ਨੇਤਾ ਰਾਘਵ ਚੱਢਾ ਨੇ ਕਿਹਾ ਕੀ ਉਨ੍ਹਾਂ ਨੂੰ ਪੁਲਿਸ ਦੇ ਉੱਚ ਸੂਤਰਾਂ ਤੋਂ ਖਬਰ ਮਿਲੀ ਹੈ ਕੀ ਮਜੀਠੀਆ ਨੂੰ ਇੱਕ ਦਿਨ ਲਈ ਗ੍ਰਿਫਤਾਰ ਕੀਤਾ ਜਾਵੇਗਾ.ਕੇਸ ਕਮਜ਼ੋਰ ਹੋਵੇਗਾ ਜਿਸ ਨਾਲ ਮਜੀਠੀਆ ਨੂੰ ਆਸਾਨੀ ਨਾਲ ਜਮਾਨਤ ਮਿਲ ਜਾਵੇਗੀ.ਕਾਂਗਰਸ ਦਾ ਕੰਮ ਵੀ ਹੋ ਜਾਵੇਗਾ ਅਤੇ ਅਕਾਲੀ ਦਲ ਨੂੰ ਵੀ ਰਾਹਤ ਮਿਲ ਜਾਵੇਗੀ.ਇਨ੍ਹਾਂ ਦੋਹਾਂ ਕੇਸਾਂ ਚ ਪੰਜਾਬ ਪੁਲਿਸ ਦੀ ਸਰਕਾਰ ਨਾਲ ਹੋਈ ਗੁਪਤ ਵਿਉਂਤ ਨੂੰ ਜਨਤਕ ਕੀਤਾ ਗਿਆ.
ਚੰਨੀ ਸਰਕਾਰ ਇਨ੍ਹਾਂ ਦੋਹਾਂ ਮਾਮਲਿਆਂ ਚ ਤਾਂ ਚੁੱਪ ਰਹੀ ਪਰ ਅਸਥਾਨਾ ਦੀ ਚਿੱਠੀ ਤੋਂ ਬਾਅਦ ਸਰਕਾਰ ਨੇ ਐਕਸ਼ਨ ਲੈ ਕੇ ਦੋਸ਼ੀਆਂ ਖਿਲਾਫ ਜਾਂਚ ਅਤੇ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ.ਗੱਲ ਸਾਫ ਹੈ ਕੀ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਕੀ ਇਹ ਹੁਣ ਮੰਨ ਲਿਆ ਜਾਵੇ ਕੀ ਸਰਕਾਰ ਦੇ ਪਲਾਨ ਨੂੰ ਪੰਜਾਬ ਪੁਲਿਸ ਦੇ ਅਫਸਰਾਂ ਵਲੋਂ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ.