● On air now · ਟੀਵੀ ਪੰਜਾਬ

Punjabi News · Since 2013

Breaking

ਕੈਲੇਡਨ ’ਚ ਅੱਧੀ ਰਾਤ ਨੂੰ ਹੋਈ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ, ਦੋ ਔਰਤਾਂ ਜ਼ਖ਼ਮੀ

Toronto- ਕੈਲੇਡਨ ਅੱਧੀ ਰਾਤ ਹੋਈ ਗੋਲੀਬਾਰੀ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਈ। ਪੁਲਿਸ ਮੁਤਾਬਕ ਇਹ ਘਟਨਾ ਸੋਮਵਾਰ ਰਾਤੀਂ ਕਰੀਬ 11.30 ਵਜੇ ਏਅਰਪੋਰਟ ਰੋਡ ਨੇੜੇ ਮੇਫੀਲਡ ਰੋਡ ’ਤੇ ਵਾਪਰੀ। ਪੀਲ ਪੈਰਾਮੈਡਿਕਸ ਨੇ ਕਿਹਾ ਕਿ…


Toronto- ਕੈਲੇਡਨ ਅੱਧੀ ਰਾਤ ਹੋਈ ਗੋਲੀਬਾਰੀ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਈ। ਪੁਲਿਸ ਮੁਤਾਬਕ ਇਹ ਘਟਨਾ ਸੋਮਵਾਰ ਰਾਤੀਂ ਕਰੀਬ 11.30 ਵਜੇ ਏਅਰਪੋਰਟ ਰੋਡ ਨੇੜੇ ਮੇਫੀਲਡ ਰੋਡ ’ਤੇ ਵਾਪਰੀ।
ਪੀਲ ਪੈਰਾਮੈਡਿਕਸ ਨੇ ਕਿਹਾ ਕਿ ਇਸ ਗੋਲੀਬਾਰੀ ’ਚ ਜ਼ਖ਼ਮੀ ਹੋਏ ਇੱਰ ਆਦਮੀ ਨੂੰ ਮੌਕੇ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ, ਜਦਕਿ ਦੋ ਔਰਤਾਂ ਨੂੰ ਜਾਨਲੇਵਾ ਹਾਲਤ ’ਚ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਇਸ ਗੋਲੀਬਾਰੀ ’ਚ ਕਈ ਸ਼ੱਕੀ ਸ਼ਾਮਿਲ ਹਨ, ਜਿਨ੍ਹਾਂ ’ਚੋਂ ਇੱਕ ਨੂੰ ਆਖ਼ਰੀ ਵਾਰ ਇੱਕ ਕਾਲੇ ਪਿਕਅੱਪ ਟਰੱਕ ’ਚ ਦਾਖਲ ਹੁੰਦੇ ਦੇਖਿਆ ਗਿਆ ਸੀ। ਪੁਲਿਸ ਨੇ ਕਿਹਾ ਕਿ ਵਾਹਨ ਨੂੰ ਆਖਰੀ ਵਾਰ ਮੇਫੀਲਡ ਰੋਡ ’ਤੇ ਪੱਛਮ ਵੱਲ ਜਾਂਦੇ ਹੋਏ ਦੇਖਿਆ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਸ ਘਟਨਾ ਦਾ ਓਲਡ ਬੇਸ ਲਾਈਨ ਰੋਡ ਅਤੇ ਕ੍ਰੈਡਿਟਵਿਊ ਰੋਡ ਨੇੜੇ ਵਾਹਨ ਨੂੰ ਅੱਗ ਲੱਗਣ ਦਾ ਘਟਨਾ ਨਾਲ ਕੋਈ ਸਬੰਧ ਹੈ। ਮੰਗਲਵਾਰ ਸਵੇਰੇ ਜਾਰੀ ਇੱਕ ਨਿਊਜ਼ ਰੀਲੀਜ਼ ’ਚ, ਓਪੀਪੀ ਨੇ ਕਿਹਾ ਕਿ ਵਿਅਕਤੀ ਦੀ ਮੌਤ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਬਿਆਨ ’ਚ ਦੱਸਿਆ ਗਿਆ ਹੈ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਜਨਤਕ ਸੁਰੱਖਿਆ ਲਈ ਕੋਈ ਖਤਰਾ ਨਹੀਂ ਹੈ। ਪੁਲਿਸ ਨੇ ਕਿਹਾ ਕਿ ਓਪੀਪੀ ਦੀ ਅਪਰਾਧਿਕ ਖੁਫੀਆ ਸ਼ਾਖਾ, ਫੋਰੈਂਸਿਕ ਪਛਾਣ ਸੇਵਾਵਾਂ ਯੂਨਿਟ, ਅਤੇ ਕੈਲੇਡਨ ਅਪਰਾਧ ਯੂਨਿਟ ਸਾਰੇ ਜਾਂਚ ਵਿੱਚ ਸ਼ਾਮਲ ਹਨ।


Filed under