ਚੋਣ ਕਮੇਟੀਆਂ ਨੂੰ ਟਿੱਚ ਨਹੀਂ ਜਾਣਦੇ ‘ਪਾਵਰ’ ਦੇ ਚਾਹਵਾਨ ਨਵਜੋਤ ਸਿੱਧੂ

ਜਲੰਧਰ- ਨਵਜੋਤ ਸਿੰਘ ਸਿੱਧੂ ਆਪਣੀ ਮਰਜ਼ੀ ਦੇ ਮੁਤਾਬਿਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ.ਮੁੱਖ ਮੰਤਰੀ ਇਸ ਲਈ ਨਹੀਂ ਬਣੇ ਕਿਉਂਕੀ ਉਹ ਨਾਈਟ ਵਾਚਮੈਨ ਰਾਹੀਂ ਮੈਚ ਜਿੱਤਣਾ ਚਾਹੁੰਦੇ ਸਨ.ਸੀ.ਐੱਮ ਉਨ੍ਹਾਂ ਦੀ ਮਰਜ਼ੀ ਦਾ ਨਹੀਂ ਬਣਿਆ ਜਿਸ ਦੌਰਾਨ ਇਸੇ ਕਸ਼ਮਕਸ਼ ਚ ਸਿੱਧੂ ਦੇ ਕਈ ਕਰੀਬੀ ਉਨ੍ਹਾਂ ਤੋਂ ਦੂਰ ਹੋ ਗਏ.ਸਿੱਧੂ ਇਕੱਲੇ ਪੈ ਕੇ ਆਪਣੀ ਸਰਕਾਰ ‘ਤੇ ਹਮਲੇ ਜਾਰੀ ਰੱਖੇ ਹੋਏ ਹਨ.ਹਾਈਕਮਾਨ ਨੇ ਇਸਨੂੰ ਨਿਬਟਾਉਣ ਲਈ ਨਾਰਾਜ਼ ਨੇਤਾਵਾਂ ਨੂੰ ਚੋਣ ਕਮੇਟੀਆਂ ਸੌਂਪ ਦਿੱਤੀਆਂ.ਪਰ ਗੱਲ ਇੱਥੇ ਖਤਮ ਨਹੀਂ ਹੁੰਦੀ.ਆਪਣੀ ਆਦਤ ਮੁਤਾਬਿਕ ਸਿੱਧੂ ਰੋਜ਼ ਕਿਸੇ ਨਾ ਕਿਸੇ ਮੰਚ ਤੋਂ ਇਨ੍ਹਾਂ ਕਮੇਟੀਆਂ ਦੀਆਂ ਧੱਜੀਆਂ ਉੜਾ ਰਹੇ ਹਨ.

ਸੱਭ ਤੋਂ ਪਹਿਲਾਂ ਸੁਨੀਲ ਜਾਖੜ ਵਾਲੀ ਕਮੇਟੀ ਚੋਣ ਪ੍ਰਚਾਰ ਕਮੇਟੀ – ਚੋਣ ਪ੍ਰਚਾਰ ਕਿਸ ਤਰ੍ਹਾਂ ਕੀਤਾ ਜਾਵੇਗਾ,ਕਿਸ ਦਾ ਕੀਤਾ ਜਾਵੇਗਾ ?ਇਸ ਮੁੱਦੇ ਨੂੰ ਜਾਖੜ ਵਲੋਂ ਆਪਣੀ ਪਹਿਲੀ ਬੈਠਕ ਚ ਮੁੱਦਾ ਚੁੱਕਿਆ ਗਿਆ ਸੀ.ਫੈਸਲਾ ਕੋਈ ਸਿਰੇ ਨਹੀਂ ਚੜ੍ਹਿਆ ਪਰ ਸਿੱਧੂ ਆਪਣੇ ਹੀ ਦਮ ‘ਤੇ ਪ੍ਰਚਾਰ ਕਰ ਰਹੇ ਨੇ.ਪਾਰਟੀ ਦੇ ਏਜੰਡੇ ਦੀ ਥਾਂ ਸਿੱਧੂ ਆਪਣੇ ਆਪ ਨੂੰ ਪਾਵਰ ਚ ਆਉਣ ‘ਤੇ ਫਲਾਨੇ ਫਲਾਨੇ ਕੰਮ ਸਿਰੇ ਚੜਾ੍ਹਉਣ ਦੀ ਗੱਲ ਕਰਦੇ ਨੇ.ਜਿਸਤੋਂ ਸਾਫ ਹੁੰਦਾ ਹੈ ਕੀ ਉਹ ਇਸ ਕਮੇਟੀ ਨੂੰ ਟਿੱਚ ਨਹੀਂ ਜਾਣਦੇ ਹਨ.

ਦੂਜੀ ਅਹਿਮ ਕਮੇਟੀ ਚੋਣ ਮੈਨੀਫੈਸਟੋ ਵਾਲੀ- ਇਸ ਕਮੇਟੀ ਦੀ ਕਮਾਨ ਪ੍ਰਤਾਪ ਸਿੰਘ ਬਾਜਵਾ ਦੇ ਹੱਥ ਚ ਹੈ.ਬਾਜਵਾ ਅਜੇ ਆਪਣੀ ਟੀਮ ਅਤੇ ਕਾਂਗਰਸੀਆਂ ਨਾਲ ਮੈਨੀਫੈਸਟੋ ਨੂੰ ਲੈ ਕੇ ਵਿਚਾਰ ਚਰਚਾ ਕਰ ਹੀ ਰਹੇ ਨੇ ਕੀ ਸਿੱਧੂ ਹਰੇਕ ਸਟੇਜ਼ ਤੋਂ ਮੈਨੀਫੈਸਟੋ ਦੇ ਮੁੱਦੇ ਐਲਾਨ ਰਹਿ ਨੇ.ਇਸ ਕਮੇਟੀ ਦੇ ਕੰਮ ਦੀ ਕੋਈ ਬਾਅਦ ਚ ਕਿਉਂ ਉੜੀਕ ਕਰੇਗਾ?

ਇਸੇ ਤਰ੍ਹਾਂ ਅੰਬਿਕਾ ਸੋਨੀ ਵਾਲੀ ਤਾਲਮੇਲ ਅਤੇ ਅਜੇ ਮਾਕਨ ਵਾਲੀ ਸਕ੍ਰਿਨਿੰਗ ਕਮੇਟੀ ਦਾ ਵੀ ਇਹੋ ਹਾਲ ਹੈ.ਤਾਲਮੇਲ ਤਾਂ ਤੁਸੀਂ ਦੇਖ ਹੀ ਰਹੇ ਹੋ,ਰਹੀ ਗਈ ਗੱਲ ਸਕ੍ਰਿਨਿੰਗ ਦੀ ਤਾਂ ਉਹ ਵੀ ਪੰਗੂ ਸਾਬਿਤ ਹੋ ਰਹੀ ਹੈ.ਇਸ ਕਮੇਟੀ ਦਾ ਕੰਮ ਉਮੀਦਵਾਰਾਂ ਦੇ ਨਾਂ ‘ਤੇ ਅੰਤਿਮ ਮੁਹਰ ਲਗਾਨਾ ਹੈ.ਪਰ ਇਸਦੇ ਉਲਟ ਨਵਜੋਤ ਸਿੱਧੂ ਹਰੇਕ ਰੈਲੀ ਚ ਉਸਦੇ ਅਯੋਜਕ ਵਿਧਾਇਕ ਜਾਂ ਮੰਤਰੀ ਨੂੰ ਥਾਪੜਾ ਦੇ ਕੇ ਹੱਥ ਖੜਾ ਕਰਵਾ ਰਹੇ ਹਨ.ਜੇ ਇਹ ਸੱਭ ਕੁੱਝ ਪਹਿਲਾਂ ਹੀ ਐਲਾਨਿਆਂ ਜਾਣਾ ਹੈ ਤਾਂ ਸਕ੍ਰਿਨਿੰਗ ਕਿਸ ਦੀ ਹੋਵੇਗੀ?

ਕੁੱਲ ਮਿਲਾ ਕੇ ਇਹ ਨਜ਼ਰ ਆ ਰਿਹਾ ਹੈ ਕੀ ਸਿੱਧੂ ਆਪਣੀ ਮਨ ਮਰਜ਼ੀ ਮੁਤਾਬਿਕ ਹੀ ਪੰਜਾਬ ਦੀ ਸੱਤਾ ਚਲਾ ਰਹੇ ਹਨ.ਰਾਹੁਲ ਗਾਂਧੀ ਵਲੋਂ ਸੀਨੀਅਰ ਨੇਤਾਵਾਂ ਨੂੰ ਲੈ ਬਣਾਈਆਂ ਗਈਆਂ ਚੋਣ ਕਮੇਟੀ ਨੂੰ ਸਿੱਧੂ ਸਾਹਿਬ ਟਿੱਚ ਨਹੀਂ ਜਾਣਦੇ ਹਨ.