● On air now · ਟੀਵੀ ਪੰਜਾਬ

Punjabi News · Since 2013

Breaking

ਮਾਲਵਿਕਾ ਸੂਦ ਬਣੀ ਕਾਂਗਰਸੀ,ਚੰਨੀ ਨੇ ਕੀਤਾ ਟਿਕਟ ਦਾ ਐਲਾਨ

ਮੋਗਾ- ਸਮਾਜ ਸੇਵੀ ਅਤੇ ਐਕਟਰ ਸੋਨੂੰ ਸੂਦ ਦੀ ਸਮਾਜ ਸੇਵੀ ਭੈਣ ਮਾਲਵਿਕਾ ਸੂਦ ਕਾਂਗਰਸੀ ਬਣ ਗਈ ਹੈ.ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਗਾ ਜਾ ਕੇ ਮਾਲਵਿਕਾ ਨੂੰ ਪਾਰਟੀ ਚ ਸ਼ਾਮਿਲ ਕਰਵਾਇਆ.ਇਸ ਦੌਰਾਨ ਸੋਨੂੰ ਸੂਦ…


ਮੋਗਾ- ਸਮਾਜ ਸੇਵੀ ਅਤੇ ਐਕਟਰ ਸੋਨੂੰ ਸੂਦ ਦੀ ਸਮਾਜ ਸੇਵੀ ਭੈਣ ਮਾਲਵਿਕਾ ਸੂਦ ਕਾਂਗਰਸੀ ਬਣ ਗਈ ਹੈ.ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਗਾ ਜਾ ਕੇ ਮਾਲਵਿਕਾ ਨੂੰ ਪਾਰਟੀ ਚ ਸ਼ਾਮਿਲ ਕਰਵਾਇਆ.ਇਸ ਦੌਰਾਨ ਸੋਨੂੰ ਸੂਦ ਵੀ ਆਪਣੇ ਘਰ ਮੌਜੂਦ ਸਨ ਪਰ ਉਹ ਪੈ੍ਰਸ ਕਾਨਫਰੰਸ ਚ ਸ਼ਾਮਿਲ ਨਹੀਂ ਹੋਏ.

ਸੀ.ਐੱਮ ਨੇ ਮਾਲਵਿਕਾ ਦਾ ਪਾਰਟੀ ਚ ਸਵਾਗਤ ਕਰਦਿਆਂ ਹੀ ਉਨ੍ਹਾਂ ਨੂੰ ਮੋਗਾ ਤੋਂ ਟਿਕਟ ਦੇਣ ਦਾ ਐਲਾਨ ਵੀ ਕਰ ਦਿੱਤਾ.ਮੌਜੂਦਾ ਵਿਧਾਇਕ ਹਰਜੋਤ ਕਮਲ ਦੇ ਵਿਰੋਧ ਨੂੰ ਲੈ ਕੇ ਚੰਨੀ ਨੇ ਕਿਹਾ ਕੀ ਕਮਲ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਅਡਜਸਟ ਕੀਤਾ ਜਾਵੇਗਾ.ਉਨ੍ਹਾਂ ਕਿਹਾ ਕੀ ਉਹ ਆਪ ਵਿਧਾਇਕ ਦੇ ਘਰ ਜਾ ਕੇ ਉਨ੍ਹਾਂ ਨੂੰ ਮਨਾਉਣਗੇ.ਇਸ ਤੋਂ ਪਹਿਲਾਂ ਸਿੱਧੂ ਨੇ ਵੀ ਮਾਲਵਿਕਾ ਦਾ ਪਾਰਟੀ ਚ ਸਵਾਗਤ ਕੀਤਾ.


Filed under