Vancouver – ਕ੍ਰਿਸਮਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਹੌਸਲਾ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਚੰਗੇ ਦਿਨ ਛੇਤੀ ਆਉਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੇਸ਼ ਵਾਸੀਆਂ ਨੂੰ ਕ੍ਰਿਸਮਸ ਦੀ ਮੁਬਾਰਕਬਾਦ ਦਿੱਤੀ ਗਈ ਹੈ। ਉਨ੍ਹਾਂ ਕੀਹ ਕਿ ਕੈਨੇਡਾ ਵਾਸੀਆਂ ਨੂੰ ਕੋਵਿਡ ਸੰਕਟ ਦੇ ਦੌਰਾਨ ਵੀ ਕੈਨੇਡੀਅਨਜ਼ ਨੂੰ ਆਸਵੰਦ ਰਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਹੇ 2021 ਵੀ ਇੱਕ ਬਹੁਤ ਔਖਾ ਸਾਲ ਬੀਤਿਆ ਹੈ, ਪਰ ਕੈਨੇਡੀਅਨਜ਼ ਨੇ ਹੋਂਸਲੇ ਨਾਲ ਇਸ ਔਖੇ ਸਮੇਂ ਦਾ ਸਾਹਮਣਾ ਕੀਤਾ। ਹੁਣ ਇਹ ਸਮਾਂ ਵੀ ਬੀਤ ਜਾਵੇਗਾ।
Merry Christmas! As we celebrate the holidays and head into the new year, let’s remember that brighter days are ahead – and we’ll reach them together. From our family to yours, Hadrien, Ella-Grace, Xavier, Sophie and I wish you joy, health and love. https://t.co/zNXoSQF6dX pic.twitter.com/wj2SgLl2HR
— Justin Trudeau (@JustinTrudeau) December 24, 2021
ਟਰੂਡੋ ਦੇ ਕਹਿਣ ਮੁਤਾਬਿਕ ਕੈਨੇਡੀਅਨਜ਼ ਨੇ ਇਕ ਦੂਸਰੇ ਅਤੇ ਛੋਟੇ ਕਾਰੋਬਾਰਾਂ ਦੀ ਮਦਦ ਕੀਤੀ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਕੈਨੇਡਾ ਵਾਸੀਆਂ ਨੂੰ ਪਬਲਿਕ ਹੈਲਥ ਨਿਯਮਾਂ ਦੀ ਪਾਲਣਾ ਕਰਨੀ ਜਰੂਰੀ ਹੈ। ਹੁਣ ਕੋਰੋਨਾ ਦੇ ਟੀਕੇ ਲਗਵਾਉਣ ਵਾਲਿਆਂ ਨੂੰ ਬੂਸਟਰ ਸ਼ੌਟ ਵੀ ਹਾਸਿਲ ਕਰਨਾ ਚਾਹੀਦਾ ਹੈ।