ਮੋਦੀ ਦੇ ਆਉਣ ਤੋਂ ਪਹਿਲਾਂ ਵਿਧਾਇਕ ਬਲਵਿੰਦਰ ਲਾਡੀ ਨੇ ਛੱਡੀ ਭਾਜਪਾ

ਚੰਡੀਗੜ੍ਹ- ਸ਼੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਦੇ ਵਿਧਾਇਕ ਰਹੇ ਬਲਵਿੰਦਰ ਸਿੰਘ ਲਾਡੀ ਨੇ ਘਰ ਵਾਪਸੀ ਕਰ ਲਈ ਹੈ.ਕੁੱਝ ਦਿਨ ਪਹਿਲਾਂ ਵਿਧਾਇਕ ਸਾਥੀ ਫਤਿਹਜੰਗ ਬਾਜਵਾ ਦੇ ਨਾਲ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋ ਗਏ ਸਨ.ਇੱਕ ਹਫਤੇ ਦੇ ਅੰਦਰ ਹੀ ਲਾਡੀ ਨੇ ਮਨ ਬਦਲਦਿਆਂ ਹੋਇਆਂ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਚ ਹੀ ਆਪਣਾ ਵਿਸ਼ਵਾਸ ਦਵਾਇਆ ਹੈ.ਲਾਡੀ ਦਾ ਕਹਿਣਾ ਹੈ ਕੀ ਹਲਕੇ ਦੇ ਵੋਟਰਾਂ ਦੀ ਨਰਾਜ਼ਗੀ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੇ ਆਂਪਣਾ ਫੈਸਲਾ ਪਲਟਿਆ ਹੈ.ਓਧਰ ਭਾਜਪਾ ਲਾਡੀ ਦੇ ਫੈਸਲੇ ਤੋਂ ਬਾਅਦ ਗੁੱਸੇ ਚ ਜਾਪ ਰਹੀ ਹੈ.ਭਾਜਪਾ ਨੇਤਾ ਹਰਜੀਤ ਗਰੇਵਾਲ ਨੇ ਕਿਹਾ ਹੈ ਕੀ ਜੇ ਲਾਡੀ ਨੇ ਕਾਂਗਰਸ ਚ ਹੀ ਜਾਨਾ ਹੀ ਸੀ ਤਾਂ ਉਹ ਭਾਜਪਾ ਚ ਕਿਉਂ ਆਏ ਸਨ.

ਚਰਚਾ ਹੈ ਕੀ ਲਾਡੀ ਦੇ ਭਾਜਪਾ ਚ ਜਾਨ ਤੋਂ ਬਾਅਦ ਕਾਂਗਰਸ ਨੇਤਾਵਾਂ ਵਲੋ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ.ਪਹਿਲਾਂ ਜਿੱਥੇ ਕਾਂਗਰਸ ਪਾਰਟੀ ਆਪਣੇ ਸਰਵੇ ਚ ਬਲਵਿੰਦਰ ਲਾਡੀ ਦੀ ਹਾਰ ਨੂੰ ਵੇਖ ਕੇ ਟਿਕਟ ਕੱਟੀ ਬੈਠੀ ਸੀ,ਹੁਣ ਉਨ੍ਹਾਂ ਨੂੰ ਟਿਕਟ ਦਾ ਭਰੋਸਾ ਦੇ ਕੇ ਮਨਾ ਲਿਆ ਗਿਆ ਹੈ.