ਚੰਡੀਗੜ੍ਹ- ਸੰਯੁਕਤ ਸਮਾਜ ਮੋਰਚਾ ਦੇ ਮੁੱਖੀ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਹੈ ਕੀ ਜੇਕਰ ਪੰਜਾਬ ਚ ਗਠਜੋੜ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ ਸਹਿਮਤੀ ਨਾ ਬਣੀ ਤਾਂ ਕਿਸਾਨ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਉਮੀਦਵਾਰ ਉਤਰਣਗੇ.ਜ਼ਿਕਰਯੋਗ ਹੈ ਕੀ ਕਿਸਾਨਾਂ ਨਾਲ ਗਠਜੋੜ ਦੀਆਂ ਚਰਚਾਵਾਂ ਵਿਚਕਾਰ ‘ਆਪ’ ਲਗਾਤਾਰ ਉਮੀਦਵਾਰਾਂ ਦਾ ਨਾਂ ਐਲਾਨ ਰਹੀ ਹੈ.ਹੁਣ ਪਾਰਟੀ ਨੇ 7 ਵੀਂ ਲਿਸਟ ਜਾਰੀ ਕਰ ਪੰਜ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ.ਕਰੀਬ 101 ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਕਿਸਾਨਾਂ ਦੇ ਖਾਤੇ ਚ ਕੀ ਆਵੇਗਾ ? ਫਿਲਹਾਲ ਇਸ ਮੁੱਦੇ ‘ਤੇ ਚਰਚਾ ਛਿੜੀ ਹੋਈ ਹੈ.
ਕਰੀਬ ਇੱਕ ਮਹੀਨਾ ਪਹਿਲਾਂ ਤੋਂ ਪ੍ਰਬਲ ਚਰਚਾ ਸੀ ਕੀ ਆਮ ਆਦਮੀ ਪਾਰਟੀ ਬਲਬੀਰ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ.ਭਗਵੰਤ ਮਾਨ ਇਸੇ ਗੱਲ ਤੋਂ ਖਫਾ ਵੀ ਦੱਸੇ ਗਏ.ਇਸਤੋਂ ਬਾਅਦ ਹੋਲੀ ਹੋਲੀ ਹੋਈ ਦੇਰੀ ਅਤੇ ਚੰਡੀਗੜ੍ਹ ਨਗਰ ਨਿਗਮ ਚੋਣਾ ਦੇ ਨਤੀਜੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਮੂਡ ਬਦਲ ਗਏ ਜਾਪ ਰਹੇ ਹਨ.ਇਸ ਸੱਭ ਦੇ ਬਾਵਜੂਦ ਭੰਬਲਭੂਸੇ ਚ ਫੰਸੇ ਰਾਜੇਵਾਲ ਆਪਣੇ ਆਪ ਦਾ ਬਚਾਅ ਕਰਦੇ ਨਜ਼ਰ ਆ ਰਹੇ ਹਨ.ਰਾਜੇਵਾਲ ਦਾ ਕਹਿਣਾ ਹੈ ਕੀ ‘ਆਪ’ ਨਾਲ ਗੱਲਬਾਤ ਚੱਲ ਰਹੀ ਹੈ ,ਲੋੜ ਪਈ ਤਾਂ ‘ਆਪ’ ਆਪਣੇ ਜਾਰੀ ਨਾਵਾਂ ‘ਤੇ ਕਟੌਤੀ ਕਰੇਗੀ.
ਦੂਜੇ ਪਾਸੇ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕੀ 22 ਜੱਥੇਬੰਦੀ ਨਾਲ ਸੰਯੁਕਤ ਸਮਾਜ ਮੋਰਚਾ ਖੜੇ ਕਰਨ ਵਾਲੇ ਰਾਜੇਵਾਲ ਨੂੰ ਅੰਦਰਖਾਤੇ ਵਿਰੋਧ ਦਾ ਸਾਹਮਨਾ ਕਰਨਾ ਪਾ ਰਿਹਾ ਹੈ.ਮਿਲੀ ਜਾਣਕਾਰੀ ਮੁਤਾਬਿਕ ਅੱਧਾ ਦਰਜਨ ਦੇ ਕਰੀਬ ਜੱਥੇਬੰਦੀਆਂ ਨੇ ਸਿਆਸੀ ਤੋਂ ਤੌਬਾ ਕਰਦਿਆਂ ਹੋਇਆਂ ਸੰਯੁਕਤ ਸਮਾਜ ਮੋਰਚੇ ਤੋਂ ਕਿਨਾਰਾ ਕਰ ਲਿਆ ਹੈ.