● On air now · ਟੀਵੀ ਪੰਜਾਬ

Punjabi News · Since 2013

Breaking

ਮੂਸੇਵਾਲਾ ਦੇ ਕਤਲ ਦਾ ਬਦਲਾ ਲਵੇਗਾ ਇਹ ਗੈਂਗਸਟਰ , ਕੀਤਾ ਸਰੇਆਮ ਐਲਾਨ

ਜਲੰਧਰ- ਇਕ ਹੋਰ ਵੱਡਾ ਗੈਂਗਸਟਰ ਸਿੱਧੂ ਮੂਸੇਵਾਲਾ ਦੇ ਸਮਰਥਨ ਚ ਆ ਗਿਆ ਹੈ ।ਗੈਂਗਸਟਰ ਭੂਪੀ ਰਾਣਾ ਨੇ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਆਖੀ ਹੈ । ਭੂਪੀ ਰਾਣਾ ਨੇ ਪੋਸਟ ਪਾ ਕੇ ਬਿਸ਼ਨੋਈ ਗੈਂਗ ਨੂੰ ਚਿਤਾਵਨੀ ਜਾਰੀ ਕੀਤੀ…


ਜਲੰਧਰ- ਇਕ ਹੋਰ ਵੱਡਾ ਗੈਂਗਸਟਰ ਸਿੱਧੂ ਮੂਸੇਵਾਲਾ ਦੇ ਸਮਰਥਨ ਚ ਆ ਗਿਆ ਹੈ ।ਗੈਂਗਸਟਰ ਭੂਪੀ ਰਾਣਾ ਨੇ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਆਖੀ ਹੈ । ਭੂਪੀ ਰਾਣਾ ਨੇ ਪੋਸਟ ਪਾ ਕੇ ਬਿਸ਼ਨੋਈ ਗੈਂਗ ਨੂੰ ਚਿਤਾਵਨੀ ਜਾਰੀ ਕੀਤੀ ਹੈ ।ਰਾਣਾ ਦਾ ਕਹਿਣਾ ਹੈ ਕਿ ਵਿੱਕੀ ਮਿੱਢੁਖੇੜਾ ਕਤਲ ਚ ਸਿੱਧੂ ਮੂਸੇਵਾਲਾ ਦਾ ਕੋਈ ਰੋਲ ਨਹੀ ਸੀ । ਪਰ ਫਿਰ ਜੇ ਤੁਸੀ ਇਹi ਇਲਜ਼ਾਮ ਲਗਾ ਕੇ ਮੂਸੇਵਾਲਾ ਦਾ ਕਤਲ ਕੀਤਾ ਹੈ ਤਾਂ ਅਸੀਂ ਹੁਣ ਉਸਦੀ ਮੋਤ ਦਾ ਬਦਲਾ ਲਵਾਂਗੇ । ਭੂਪੀ ਰਾਣਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਸਾਡੇ ਨਾਲ ਕੋਈ ਸੰਪਰਕ ਨਹੀਂ ਸੀ ।

ਗੈਂਗਸਟਰ ਭੂਪੀ ਰਾਣਾ ਨੇ ਲਾਰੇਂਸ ਬਿਸ਼ਨੋਈ ਦੀ ਇਤਲਾਹ ਦੇਣ ਵਾਲੇ ਨੂੰ ਪੰਜ ਲੱਖ ਦਾ ਨਕਦ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ ।ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਬੰਬੀਹਾ ਗਰੁੱਪ , ਕੌਸ਼ਲ ਚੌਧਰੀ ਅਤੇ ਨੀਰਜ ਬਵਾਨਾ ਗੈਂਗ ਵੀ ਸਿੱਧੂ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਆਖ ਚੁੱਕੇ ਹਨ ।

ਦੂਜੇ ਪਾਸੇ ਹਰੇਕ ਦੇ ਨਿਸ਼ਾਨੇ ‘ਤੇ ਬੈਠੇ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਪੰਜਾਬ ਪੁਲਿਸ ਤੋਂ ਐਨਕਾਉਂਟਰ ਦਾ ਖਦਸ਼ਾ ਜਤਾਉਂਦਿਆ ਪਹਿਲਾ ਹਾਈਕੋਰਟ ਤੋਂ ਸੁਰੱਖਿਆ ਦੀ ਅਪੀਲ ਕੀਤੀ ਸੀ । ਅਪੀਲ ਖਾਰਿਜ਼ ਹੋ ਜਾਣ ਤੋਂ ਬਾਅਦ ਬਿਸ਼ਨੋਈ ਵਲੋਂ ਪੰਜਾਬ ਹਰਿਆਣਾ ਹਾਈਕੋਰਟ ਦਾ ਰੱਖ ਕੀਤਾ ਜਾ ਚੁੱਕਿਆ ਹੈ ।


Filed under