ਨਵੀਂ ਦਿੱਲੀ-ਚੋਣ ਕਮਿਸ਼ਨ ਨੇ ਪੰਜਾਬ ਸਮੇਤ ਪੰਜ ਸੂਬਿਆਂ ਚ ਚੋਣਾਂ ਦਾ ਐਲਾਨ ਕਰ ਦਿੱਤਾ ਹੈ.ਇਨ੍ਹਾਂ ਸੂਬਿਆਂ ਚ 7 ਗੇੜਾਂ ਚ ਵੋਟਿੰਗ ਹੋਵੇਗੀ.ਮੁੱਖ ਚੋਣ ਕਮਿਸ਼ਨ ਸੁਸ਼ੀਲ ਚੰਦਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕੀ ਪੰਜਾਬ ਚ ਇਹ ਚੋਣਾ 14 ਫਰਵਰੀ ਨੂੰ ਪੈਣਗੀਆਂ ਜਦਕਿ ਗਿਣਤੀ ਅਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ.ਚੋਣ ਕਮਿਸ਼ਨ ਵਲੋਂ ਕੋਰੋਨਾ ਨੂੰ ਲੈ ਕੇ ਚੋਣ ਪ੍ਰਕਿਰਿਆ ਚ ਸਖਤੀ ਵਰਤੀ ਹੈ.ਨੁੱਕੜ ਬੈਠਕਾਂ ‘ਤੇ ਰੋਕ ਲਗਾਈ ਗਈ ਹੈ ਉੱਥੇ ਸਿਆਸੀ ਪਾਰਟੀਆਂ ‘ਤੇ ਫਿਜ਼ੀਕਲ ਰੈਲੀਆਂ ਕਰਨ ‘ਤੇ ਰੋਕ ਲਗਾ ਦਿੱਤੀ ਹੈ.ਫਿਲਹਾਲ ਇਹ ਪਾਬੰਦੀਆਂ 15 ਜਨਵਰੀ ਤੱਕ ਲਾਗੂ ਰਹਿਣਗੀਆਂ.ਚੋਣ ਨਤੀਜੇ ਆਉਣ ਤੋਂ ਬਾਅਦ ਸਿਰਫ ਦੋ ਲੋਕਾਂ ਨੂੰ ਗਿਣਤੀ ਕਾਊਂਟਰ ਅਤੇ ਸਰਟੀਫਿਕੇਟ ਲੈਣ ਲਈ ਇਜ਼ਾਜ਼ਤ ਦਿੱਤੀ ਗਈ ਹੈ.ਪੰਜਾਬ ਦੇ ਵਿੱਚ ਇਕੱੋ ਗੇੜ ਚ ਹੀ ਚੋਣਾਂ ਹੋਣਗੀਆਂ.