ਧਮਾਕਿਆਂ ਨਾਲ ਦਹਿਲਿਆ ਯੂਕਰੇਨ, ਰੂਸ ਨੇ ਕੀਤਾ ਜੰਗ ਦਾ ਐਲਾਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਹੈ. ਇਸ ਦਰਮਿਆਨ ਯੂਕਰੇਨ ਦੀ ਰਾਜਧਾਨੀ ਕੀਵ ਧਮਾਕਿਆਂ ਦੇ ਨਾਲ ਦਹਿਲ ਗਈ. ਯੂਕਰੇਨ ਵਿਚ ਸਾਇਰਨ ਵੱਜ ਰਹੇ ਨੇ।

ਰੂਸ ਦੇ ਰਾਸ਼ਟਰਪਤੀ ਨੇ ਨਾਟੋ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਯੂਕਰੇਨ ਦਾ ਸਾਥ ਦਿੱਤਾ ਤੇ ਰੂਸ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਬੁਰੇ ਨਤੀਜੇ ਭੁਗਤਣੇ ਪੈਣਗੇ। ਹਾਲਾਂਕਿ ਪੁਤਿਨ ਨੇ ਸਾਫ ਕਰ ਦਿੱਤਾ ਹੈ ਕਿ ਉਸ ਦਾ ਇਰਾਦਾ ਯੂਕਰੇਨ ਤੇ ਕਬਜ਼ਾ ਕਰਨ ਦਾ ਨਹੀਂ ਹੈ. ਰੂਸੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਯੂਕਰੇਨ ਦੀ ਫੌਨ ਹਥਿਆਰ ਸੁੱਟ ਦੇਵੇ ਤੇ ਪਿੱਛੇ ਹੱਟ ਜਾਵੇ। ਪੁਤਿਨ ਨੇ ਆਪਣੇ ਕਦਮ ਤੇ ਸਫਾਈ ਦਿੰਦੇ ਹੋਏ ਕਿਹਾ ਕਿ 2014 ਵਿਚ ਪੂਰਬੀ ਯੂਕਰੇਨ ਦੇ ਵੱਖਵਾਦੀ ਇਲਾਕਿਆਂ ਨੇ ਸਾਡੇ ਤੋਂ ਮਦਦ ਮੰਗੀ ਸੀ. ਤੇ ਉਹਨਾਂ ਦੇ ਕਹਿਣ ਤੇ ਹੀ ਅਸੀਂ ਇਹ ਕਦਮ ਚੁੱਕ ਰਹੇ ਹਾਂ.

ਹੁਣ ਤੱਕ ਯੂਕਰੇਨ ਵਿਚ ਕੀ-ਕੀ ਹੋਇਆ

ਯੂਕਰੇਨ ਵਿਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ ਹੈ। ਯਾਨੀਕਿ ਕਿ ਉਥੋਂ ਦੀ ਕਾਨੂੰਨ ਵਿਵਸਥਾ ਹੁਣ ਫੌਜ ਨੇ ਆਪਣੇ ਹੱਥਾਂ ਵਿਚ ਲੈ ਲਈ ਹੈ।ਯੂਕਰੇਨ ਦੀ ਰਾਜਧਾਨੀ ਕੀਵ ਵਿਚ ਕਈ ਥਾਵਾਂ ‘ਤੇ ਬੰਬ ਧਮਾਕੇ ਹੋਏ ਨੇ। ਕੀਵ ਏਅਰਪੋਰਟ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਲੋਕ ਕੀਵ ਛੱਡ ਕੇ ਦੂਜਿਆਂ ਥਾਂਵਾਂ ‘ਤੇ ਜਾ ਰਹੇ ਨੇ .ਰੂਸ ਨੇ ਕੀਵ ਵਿਚ ਮਿਜ਼ਾਈਲ ਅਟੈਕ ਵੀ ਕੀਤਾ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਯੂਕਰੇਨ ਵੱਲੋਂ ਯੁੱਧ ਰੋਕਣ ਦੀ ਅਪੀਲ ਕੀਤੀ ਗਈ ਹੈ।

ਰੂਸੀ ਸਿਪਾਹੀ ਕਰੀਮੀਆ ਦੇ ਰਸਤੇ ਤੋਂ ਯੂਕਰੇਨ ਵਿਚ ਦਾਖਲ ਹੋ ਰਹੇ ਨੇ। ਯੂਕਰੇਨ ਦੇ ਬਾਰਡਰ ਤੇ 2 ਲੱਖ ਦੇ ਕਰੀਬ ਰੂਸੀ ਸਿਪਾਹੀ ਤਾਇਨਾਤ ਨੇ। ਜੋ ਕਿਸੇ ਵੀ ਸਮੇਂ ਵੱਡੀ ਕਾਰਵਾਈ ਲਈ ਤਿਆਰ ਬਰ ਤਿਆਰ ਨੇ। ਰੂਸ ਦੀ ਇਸ ਹਰਕਤ ਤੋਂ ਬਾਅਦ ਉਸ ‘ਤੇ ਸਖਤ ਕਾਰਵਾਈ ਦਾ ਫੈਸਲਾ ਕੀਤਾ ਜਾ ਸਕਦਾ ਹੈ.

ਰੂਸੀ ਹਮਲੇ ਦੇ ਮੱਦੇਨਜ਼ਰ ਯੂਕਰੇਨ ਦੀ ਸੰਸਦ ਨੇ ਨੈਸ਼ਨਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। … ਐਮਰਜੈਂਸੀ ਦੇ ਐਲਾਨ ਦੇ ਨਾਲ ਹੀ ਯੂਕਰੇਨ ਨੇ ਆਪਣੇ 30 ਲਖ ਲੋਕਾਂ ਨੂੰ ਤੁਰੰਤ ਰੂਸ ਛੱਡਣ ਲਈ ਕਿਹਾ ਹੈ।

ਪੁਤਿਨ ਦੇ ਐਲਾਨ ਤੋਂ ਤੁਰੰਤ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਇਸ ਕਦਮ ਦੀ ਨਿੰਦਾ ਕੀਤੀ। . ਉਹਨਾਂ ਕਿਹਾ ਕਿ ਪੁਤਿਨ ਦੇ ਇਸ ਫੈਸਲੇ ਦਾ ਬਹੁਤ ਬੁਰਾ ਨਤੀਜਾ ਨਿਕੇਲਗਾ। ਮਨੁੱਖਤਾ ਇਸ ਫੈਸਲੇ ਦਾ ਅੰਜ਼ਾਮ ਭੁਗਤੇਗੀ । ਕਈ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਜਾਣਗੀਆਂ। ਇਸ ਹਮਲੇ ਨਾਲ ਜੋ ਤਬਾਹੀ ਮਚੇਗੀ। ਜਿੰਨੀਆਂ ਜਾਨਾਂ ਜਾਣਗੀਆਂ। ਉਸ ਦਾ ਜ਼ਿਮੇਵਾਰ ਇੱਕਲਾ ਰੂਸ ਹੀ ਹੋਵੇਗਾ। ਅਮਰੀਕਾ ਤੇ ਉਸ ਦੇ ਸਹਿਯੋਗੀਆਂ ਦੀ ਪੂਰੀ ਸਥਿਤੀ ਤੇ ਇਸ ਸਮੇਂ ਅੱਖ ਹੈ ਤੇ ਇਸ ਕਾਰਵਾਈ ਦਾ ਫੈਸਲਾਕੁੰਨ ਜਵਾਬ ਦੇਣਗੇ
ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤ੍ਰੋ ਕੁਲੇਬਾ ਨੇ ਕਿਹਾ ਕਿ ਅਸੀਂ ਆਪਣੀ ਹਿਫਾਜ਼ਤ ਕਰਾਂਗੇ ਤੇ ਜੰਗ ਨੂੰ ਜਿੱਤਾਂਗੇ …. ਦੁਨੀਆ ਨੂੰ ਪੁਤਿਨ ਨੂੰ ਰੋਕਣਾ ਚਾਹੀਦਾ ਹੈ। …. ਇਹੀ ਉਹ ਸਮਾਂ ਹੈ ਜਦੋਂ ਦੁਨੀਆ ਰੂਸ ਨੂੰ ਰੋਕਣ ਲਈ ਠੋਸ ਕਦਮ ਚੁੱਕਣਾ ਪਵੇਗਾ